




Total views : 161409






Total views : 161409ਫ਼ਰੀਦਕੋਟ 12 ਜਨਵਰੀ — ਭਾਰਤ ਸਰਕਾਰ ਦੇ ਪੀ.ਐਮ. ਵਿਸ਼ਵਕਰਮਾ ਯੋਜਨਾ ਦੇ ਜਿਲਾ ਫਰੀਦਕੋਟ ਵਿਚ 18 ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਾਰੀਗਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਯੋਜਨਾ ਅਧੀਨ ਗਠਿਤ ਜਿਲਾ ਇੰਮਪਲੀਮਨਟੇਂਸ਼ਨ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜ਼ਿਲ੍ਹਾ ਫਰੀਦਕੋਟ ਵਿਚ ਇਸ ਸਕੀਮ ਤਹਿਤ ਕੁੱਲ 66 ਐਪਲੀਕੇਸ਼ਨ ਸਟੇਜ -2 ਵੈਰੀਫਿਕੇਸ਼ਨ ਲਈ ਪ੍ਰਾਪਤ ਹੋ ਚੁੱਕੀਆਂ ਹਨ, ਜਿੰਨ੍ਹਾਂ ਵਿਚੋਂ 40 ਐਪਲੀਕੇਸ਼ਨਾਂ ਨੂੰ ਅਗਲੀ ਕਾਰਵਾਈ ਲਈ ਵਿਚਾਰਿਆ ਗਿਆ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਹੁਕਮ ਜਾਰੀ ਕੀਤੇ। ਵਿਭਾਗਾਂ ਨੂੰ ਜਿਲ੍ਹਾ ਗਰਾਮ ਪੰਚਾਇਤਾਂ ਨੂੰ ਆਨ-ਬੋਰਡ ਕਰਵਾਉਣ ਲਈ ਹਦਾਇਤ ਕੀਤੀ ਗਈ। ਜਿਲਾ ਫਰੀਦਕੋਟ ਵਿਚ ਲਗਭਗ 120 ਸੀ.ਐਸ.ਸੀ. ਸੈਂਟਰਾਂ ਵਿਚ ਸਕੀਮ ਤਹਿਤ ਕਾਰੀਗਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈ ਡੀ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਲਾਭਪਾਤਰੀ ਨੂੰ 15000 ਰੁਪਏ ਦਾ ਟੂਲਕਿਟ ਪ੍ਰੋਤਸਾਹਨ , 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਮੁਢਲੀ ਹੁਨਰ ਸਿਖਲਾਈ ,18 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 1 ਲੱਖ ਰੁਪਏ ਤੱਕ ਦਾ ਕਰਜਾ , 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਅਡਵਾਂਸ ਹੁਨਰ ਸਿਖਲਾਈ ਅਤੇ 30 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 2 ਲੱਖ ਰੁਪਏ ਤੱਕ ਦੇ ਕਰਜੇ ਦੀ ਕਿਸ਼ਤ ਪ੍ਰਾਪਤ ਕਰਨ ਯੋਗ ਹੋਵੇਗਾ ।
ਮੀਟਿੰਗ ਵਿਚ ਜਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਮੈਂਬਰ ਕਨਵੀਨਰ-ਕਮ -ਜਨਰਲ ਮੈਨੇਜਰ ਸ਼੍ਰੀ ਸੁਖਮਿੰਦਰ ਸਿੰਘ ਰੇਖੀ, ਐਲ.ਡੀ.ਐਮ., ਨੋਡਲ ਅਫਸਰ ਪੀ.ਐਮ.ਵਿਸ਼ਵਕਰਮਾ ਸ਼੍ਰੀ ਬਲਜਿੰਦਰ ਸਿੰਘ ਬਾਜਵਾ,ਡੀ.ਡੀ.ਪੀ.ੳ. ਅਤੇ ਹੋਰ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।







