Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਮਾਝੇ ਦੇ ਬਹਾਦਰ ਲੋਕ ਅਤੇ ਅੰਮ੍ਰਿਤਸਰ ਦੀ “ਧੀ ਰਾਣੀ” ਡੀ.ਸੀ-

ਖ਼ਬਰ ਸ਼ੇਅਰ ਕਰੋ
046246
Total views : 154247

ਅੰਮ੍ਰਿਤਸਰ 31 ਅਗਸਤ-(ਡਾ. ਮਨਜੀਤ ਸਿੰਘ)- ਅੰਮ੍ਰਿਤਸਰ ਦਾ ਅਜਨਾਲਾ ਇਲਾਕਾ ਹੜਾਂ ਦੀ ਮਾਰ ਹੇਠ ਹੈ ਅਤੇ ਇਲਾਕੇ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦਿਨ ਰਾਤ ਇਹਨਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਨਾਲ ਜ਼ਿਲ੍ਹੇ ਦੇ ਨੌਜਵਾਨ ਅਧਿਕਾਰੀ ਜ਼ਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਰਹਿੰਦੇ ਹਨ। ਉਹ ਆਪ ਅੱਗੇ ਹੋ ਕੇ ਆਪਣੀ ਟੀਮ ਦਾ ਸਾਥ ਲੈਂਦੇ ਹਨ।
ਉਨਾਂ ਵੱਲੋਂ ਵਿਖਾਈ ਜਾ ਰਹੀ ਅਪਣਤ, ਕੀਤੀ ਜਾ ਰਹੀ ਮਿਹਨਤ ਅਤੇ ਹਮਦਰਦੀ ਦੇ ਪ੍ਰਗਟਾਵੇ ਦੀਆਂ ਗੱਲਾਂ ਕਰ ਕਰ ਹੋਣ ਲੱਗੀਆਂ ਹਨ। ਵਡੇਰੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਧੀ ਅਤੇ ਛੋਟੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੇ ਭੈਣ ਨੂੰ ਵੇਖਦੇ ਹਨ। ਪਾਣੀ ਵਿੱਚ ਘਿਰੇ ਲੋਕ ਉਹਨਾਂ ਨੂੰ ਇੱਦਾਂ ਹੀ ਪਿਆਰ/ਸਤਿਕਾਰ ਦੇ ਰਹੇ ਹਨ ।
ਅਜਿਹਾ ਹੀ ਕੁੱਝ ਵਰਤਾਰਾ ਬਿਆਨ ਕਰ ਰਹੀ ਹੈ ਅਜਨਾਲੇ ਇਲਾਕੇ ਦੇ ਇਸ ਪਿੰਡ ਦੀ ਇਹ ਵੀਡੀਓ, ਜਿੱਥੇ ਡਿਪਟੀ ਕਮਿਸ਼ਨਰ ਪਾਣੀ ਵਿੱਚ ਘਿਰੇ ਪਿੰਡ ਤੋਂ ਸਰਦਾਰ ਜੀ ਨੂੰ ਸੁਰੱਖਿਆਤ ਸਥਾਨ ਉੱਤੇ ਆਉਣ ਲਈ ਜ਼ੋਰ ਪਾ ਰਹੇ ਹਨ, ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਪਰਿਵਾਰ ਨਾਲ ਇਸ ਬਹਾਦਰ ਧੀ ਨੂੰ ਮਿਲਾ ਰਹੇ ਹਨ।
==–