ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਖ਼ਬਰ ਸ਼ੇਅਰ ਕਰੋ
048054
Total views : 161406

ਰਮਦਾਸ, ਅਜਨਾਲਾ ਅਤੇ ਲੋਪੋਕੇ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ
ਸਕੂਲ ਪ੍ਰਬੰਧਕ ਕਮੇਟੀਆਂ ਇਮਾਰਤਾਂ ਦੀ ਖੁਦ ਜਾਂਚ ਕਰਕੇ ਇਸ ਦੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦੇਣ-

ਅੰਮ੍ਰਿਤਸਰ, 7 ਸਤੰਬਰ-(ਡਾ. ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੱਲ ਭਾਵ 8 ਸਤੰਬਰ ਨੂੰ ਬੱਚਿਆਂ ਲਈ ਬੰਦ ਰੱਖਣ ਦਾ ਹੁਕਮ ਕਰਦੇ ਕਿਹਾ ਕਿ ਕੱਲ ਨੂੰ ਸਾਰੇ ਅਧਿਆਪਕ ਅਤੇ ਪ੍ਰਬੰਧਕ ਕਮੇਟੀਆਂ ਆਪਣੀਆਂ ਸਕੂਲ ਇਮਾਰਤਾਂ ਦੀ ਜਾਂਚ ਕਰਕੇ ਇਸ ਦੀ ਲਿਖਤੀ ਰਿਪੋਰਟ ਜਿਲਾ ਸਿੱਖਿਆ ਅਧਿਕਾਰੀ ਨੂੰ ਦੇਣਗੀਆਂ,‌ ਜੇਕਰ ਇਮਾਰਤਾਂ ਸੁਰੱਖਿਆ ਪੱਖੋਂ ਠੀਕ ਪਾਈਆਂ ਜਾਂਦੀਆਂ ਹਨ ਤਾਂ ਸਕੂਲ ਮੰਗਲਵਾਰ ਨੂੰ ਬੱਚਿਆਂ ਲਈ ਖੋਲੇ ਜਾਣਗੇ, ਜਦ ਕਿ ਹੜ ਪ੍ਰਭਾਵਿਤ ਇਲਾਕੇ ਰਮਦਾਸ ਅਜਨਾਲਾ ਅਤੇ ਲੋਪੋਕੇ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਹਨਾਂ ਕਿਹਾ ਕਿ ਉਕਤ ਇਲਾਕੇ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਸਕੂਲਾਂ ਨੂੰ ਜਾਂਦੇ ਰਸਤੇ ਅਤੇ ਇਮਾਰਤਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਡੀਓ ਦਫਤਰ ਨੂੰ ਜਦੋਂ ਭੇਜਣਗੇ ਉਸ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕੇ ਦੇ ਸਕੂਲਾਂ ਵਿੱਚ ਪੜ੍ਨ ਵਾਲੇ ਬੱਚੇ ਜਿਲੇ ਦੇ ਜਿਸ ਵੀ ਇਲਾਕੇ ਵਿੱਚ ਆਪਣੀ ਅਸਥਾਈ ਰਿਹਾਇਸ਼ ਰੱਖ ਰਹੇ ਹਨ, ਉਹ ਉਹਨਾਂ ਸਕੂਲਾਂ ਵਿੱਚ ਹੀ ਪੜਨ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਬਾਰੇ ਸਕੂਲਾਂ ਨੂੰ ਹੁਕਮ ਕਰ ਦਿੱਤੇ ਗਏ ਹਨ ਅਤੇ ਅਸੀਂ ਉਹਨਾਂ ਸਕੂਲਾਂ ਕੋਲੋਂ ਹੀ ਬੱਚਿਆਂ ਦੀ ਹਾਜ਼ਰੀ ਰਿਪੋਰਟ ਪ੍ਰਾਪਤ ਕਰ ਲਵਾਂਗੇ।