




Total views : 154244







ਅੰਮ੍ਰਿਤਸਰ, 5 ਸਤੰਬਰ-(ਡਾ. ਮਨਜੀਤ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਇਤਿਹਾਸਕ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸੂਬੇ ’ਚ ਕੁਦਰਤੀ ਕਰੋਪੀ ਕਾਰਨ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਵਸਨੀਕਾਂ ਦੀ ਸਹਾਇਤਾ ਲਈ ਕ੍ਰਮਵਾਰ ਚੈੱਕ ਅਤੇ ਰਾਹਤ ਸਮੱਗਰੀ ਰਾਹੀਂ ਯੋਗਦਾਨ ਪਾਇਆ ਗਿਆ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ 2 ਲੱਖ 35 ਹਜ਼ਾਰ ਦੇ ਕਰੀਬ ਦਾ ਚੈੱਕ ਅਤੇ ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਵੱਲੋਂ ਰਾਸ਼ਨ ਤੇ ਹੋਰ ਖਾਧ ਵਸਤੂਆਂ ਸਬੰਧੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਦੌਰਾਨ ਪਿ੍ਰੰ: ਡਾ. ਰੰਧਾਵਾ ਅਤੇ ਪ੍ਰਿੰ: ਸ: ਗਿੱਲ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲ ਨੇ ਹਮੇਸ਼ਾਂ ਹੀ ਪੰਜਾਬ ’ਤੇ ਜਦ ਕਦੇ ਵੀ ਕਿਸੇ ਵੀ ਤਰ੍ਹਾਂ ਕੋਈ ਕੁਦਰਤੀ ਆਫ਼ਤ, ਬਿਪਤਾ ਆਦਿ ਔਖੀ ਘੜੀ ਆਈ ਤਾਂ ਸਮੂਹ ਮੈਨੇਜ਼ਮੈਂਟ ਨੇ ਹਮੇਸ਼ਾਂ ਹੀ ਅਗਾਂਹ ਕਦਮ ਪੁੱਟਦੇ ਹੋਏ ਮੁਸੀਬਤ ’ਚ ਆਏ ਲੋਕਾਂ ਹੀ ਹਮੇਸ਼ਾਂ ਬਾਂਹ ਫੜ੍ਹੀ। ਉਨ੍ਹਾਂ ਕਿਹਾ ਕਿ ਉਕਤ ਸੁਵਿਧਾ ਅਧਿਆਪਕ ਦਿਵਸ ਵਜੋਂ ਹੜ੍ਹ ਦੀ ਮਾਰ ਹੇਠ ਆਏ ਲੋੜਵੰਦ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ ਅਤੇ ਅਗਾਂਹ ਭਵਿੱਖ ’ਚ ਵੀ ਅਜਿਹੇ ਯੋਗਦਾਨ ਜਾਰੀ ਰਹੇਗਾ।
ਇਸ ਦੌਰਾਨ ਡੀ. ਸੀ. ਸ੍ਰੀਮਤੀ ਸਾਹਨੀ ਨੇ ਹੜ੍ਹ ਪੀੜਤਾਂ ਲਈ ਦਿੱਤੇ ਗਏ ਸਹਿਯੋਗ ਸਬੰਧੀ ਸ: ਮਜੀਠੀਆ, ਸ: ਛੀਨਾ ਅਤੇ ਪ੍ਰਿੰ: ਡਾ. ਰੰਧਾਵਾ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਸੰਸਥਾ ਵੱਲੋਂ ਸਮਾਜ ਦੀ ਉਨਤੀ-ਤਰੱਕੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਕੀਤੇ ਜਾਂਦੇ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੌਰਾਨ ਰਜਿਸਟਰਾਰ ਡਾ. ਦਵਿੰਦਰ ਸਿੰਘ, ਪ੍ਰੋ: ਹੀਰਾ ਸਿੰਘ, ਸਟਾਫ਼ ਸਕੱਤਰ ਡਾ. ਸੁਖਜੀਤ ਸਿੰਘ , ਟੀਚਰ ਯੂਨੀਅਨ ਦੇ ਮੈਂਬਰ ਅਤੇ ਹੋਰ ਸਟਾਫ਼ ਮੌਜ਼ੂਦ ਸੀ।
ਕੈਪਸਨ
ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪਬਲਿਕ ਸਕੂਲ ਵੱਲੋਂ ਰਾਹਤ ਸਮੱਗਰੀ ਭੇਟ ਕਰਦੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ, ਰਜਿਸਟਰਾਰ ਸ ਦਵਿੰਦਰ ਸਿੰਘ ਅਤੇ ਹੋਰ






