




Total views : 154247







ਜੰਡਿਆਲਾ ਗੁਰੂ, 31 ਅਗਸਤ- ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਜਨਰਲ ਸਕੱਤਰ ਨਵਤੇਜ ਸਿੰਘ ਅਮਰਕੋਟ ਆਪਣੇ ਸਾਥੀਆਂ ਸਮੇਤ ਕਪੂਰਥਲਾ ਦੇ ਨਜਦੀਕ ਪੈੰਦੇ ਪਿੰਡਾਂ ‘ਚ ਹੜ ਪੀੜਤਾਂ ਲਈ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਏ।
ਪੰਜਾਬ ਵਿੱਚ ਆਏ ਭਿਆਨਕ ਹੜਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਪਾਰਟੀ ਦੇ ਸੀਨੀਅਰ ਜਨਰਲ ਸਕੱਤਰ ਨਵਤੇਜ ਸਿੰਘ ਅਮਰਕੋਟ ਨੇ ਕਿਹਾ ਕਿ ਇਸ ਸਮੇਂ ਸਾਡੇ ਕਿਸਾਨ ਭਰਾ ਬੜੀ ਔਖੀ ਘੜੀ ਵਿੱਚ ਹਨ ਸਾਨੂੰ ਹਰ ਇੱਕ ਨੂੰ ਇੱਕ ਦੂਜੇ ਦਾ ਸਹਾਰਾ ਬਣ ਕੇ ਸਾਹਮਣੇ ਆਉਂਦਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਹੜਾਂ ਕਾਰਨ ਕਈ ਘਰ, ਫਸਲਾਂ ਅਤੇ ਮਾਲ ਡੰਗਰ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਲੋਕ ਬਹੁਤ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਨ। ਨਵਤੇਜ ਸਿੰਘ ਨੇ ਕਿਹਾ ਕਿ ਕੋਈ ਵੀ ਪੰਜਾਬੀ ਭੁੱਖਾ ਨਾਂ ਰਹੇ, ਕਿਸੇ ਦੇ ਮਾਲ ਡੰਗਰ ਨੂੰ ਚਾਰੇ ਤੋਂ ਬਿਨਾਂ ਨਾਂ ਰਹਿਣਾ ਪਵੇ, ਨਾਂ ਹੀ ਇਸ ਭਿਆਨਕ ਹੜਾਂ ਵਿੱਚ ਕੋਈ ਬਿਮਾਰ ਪਵੇ ਅਤੇ ਇਹਨਾਂ ਹੜ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਵਾਸਤੇ ਸੰਸਥਾਵਾਂ ਤੇ ਲੋੜਵੰਦ ਦਾਨੀ ਸੱਜਣ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਇਹ ਵੀ ਸਾਡਾ ਪਰਿਵਾਰ ਹਨ ਉਹਨਾਂ ਨੇ ਕਿਹਾ ਕਿ ਜਦੋਂ ਹੜਾਂ ਦਾ ਪਾਣੀ ਉਤਰਨਾ ਸੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਹਰ ਪੀੜਤ ਪਰਿਵਾਰਾਂ ਨੂੰ ਹੋਰ ਵੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਵੇਲੇ ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਨੇ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਨਾਂਅ ਤੇ ਡੱਟ ਕੇ ਸੇਵਾ ਕਰਨ ਅਤੇ ਹੜ ਪੀੜਤ ਪਰਿਵਾਰਾਂ ਦੀ ਜਿੰਨੀ ਸੰਭਵ ਹੋ ਸਕੇ ਮਦਦ ਜਾਰੀ ਰੱਖਣ।
ਇਸ ਮੌਕੇ ਨਵਤੇਜ ਸਿੰਘ ਅਮਰਕੋਟ ਦੇ ਨਾਲ ਮਨਦੀਪ ਸਿੰਘ ਬਾਦਲ, ਕੈਪਟਨ ਭੁਪਿੰਦਰ ਸਿੰਘ, ਸੁਖਬੀਰ ਸਿੰਘ, ਮੇਜਰ ਸਿੰਘ, ਬਲਰਾਜ ਸਿੰਘ ਮਹਿਸਮਪੁਰ, ਅਮਰੀਕ ਰਾਮ, ਜੋਬਨ ਸਿੰਘ ਆਦਿ ਹਾਜ਼ਰ ਸਨ।






