Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਪੰਜਾਬ ਸਰਕਾਰ ਹੜਾਂ ਕਰਨ ਲੋਕਾਂ ਦੇ ਹੋਏ ਨੇ ਕਿਸਾਨ ਦੀ ਭਰਪਾਈ ਕਰੇਗੀ- ਅਮਨ ਅਰੋੜਾ

ਖ਼ਬਰ ਸ਼ੇਅਰ ਕਰੋ
046246
Total views : 154247

ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਮਦਾਸ ਪੁੱਜੇ-
ਧਾਲੀਵਾਲ ਵੱਲੋਂ ਅਜਨਾਲਾ ਹਲਕੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ-
ਅਜਨਾਲਾ, 31 ਅਗਸਤ-(ਨਸੀਹਤ ਬਿਊਰੋ)- ਅੱਜ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਜੋ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ, ਅਜਨਾਲਾ ਹਲਕੇ ਵਿੱਚ ਹੜ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ, ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
ਕੈਬਨਿਟ ਮੰਤਰੀਆਂ ਨੇ ਰਮਦਾਸ ਤੋਂ ਅੱਗੇ ਘੋਨੇਵਾਲ ਪਿੰਡ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੈ, ਦਾ ਦੌਰਾ ਕੀਤਾ। ਵਰਦੇ ਮੀਂਹ ਵਿੱਚ ਟਰੈਕਟਰ ਉੱਤੇ ਚੜ ਕੇ ਘੋਨੇਵਾਲ ਪੁੱਜੇ ਕੈਬਨਿਟ ਮੰਤਰੀ ਹਲਕੇ ਵਿੱਚ ਹੜਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ।
ਹਲਕਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ, ਉਹ ਬਹੁਤ ਵੱਡਾ ਹੈ, ਉਸ ਨੂੰ ਭਰਨਾ ਔਖਾ ਹੈ ਪਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ। ਅਸੀਂ ਤੁਹਾਡੇ ਹਰ ਦੁੱਖ ਵਿੱਚ ਸ਼ਰੀਕ ਹਾਂ ਅਤੇ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਨੇ ਲੋਕਾਂ ਦੀ ਮੰਗ ਉੱਤੇ ਇਹ ਵੀ ਕਿਹਾ ਕਿ ਹੜਾਂ ਤੋਂ ਬਾਅਦ ਧੁਸੀ ਨੂੰ ਬੰਨਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਨਿਵਾਸੀਆਂ ਨਾਲ ਮਸ਼ਵਰਾ ਕਰਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ। ਉਹਨਾਂ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਹੁਣ ਤੱਕ 30 ਹਜਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਅਤੇ ਸੈਂਕੜੇ ਘਰ ਅਤੇ ਮਸ਼ੀਨਰੀ ਪਾਣੀ ਨਾਲ ਤਬਾਹ ਹੋਏ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪਹਾੜਾਂ ਉੱਤੇ ਪਏ ਭਾਰੀ ਮੀਂਹ ਕਾਰਨ ਹੋਏ ਇਸ ਨੁਕਸਾਨ ਲਈ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ, ਪਰ ਹੁਣ ਅਸੀਂ ਸਾਰੇ ਰਲ ਮਿਲ ਕੇ ਇਸ ਸੰਕਟ ਵਿੱਚੋਂ ਉਭਰ ਸਕਦੇ ਹਾਂ। ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸਾਡੇ ਕਰਮਚਾਰੀਆਂ ਅਤੇ ਲੋਕਾਂ ਦਾ ਜਿਨਾਂ ਨੇ ਰਲ ਮਿਲ ਕੇ ਸੈਂਕੜੇ ਮਨੁੱਖੀ ਜਾਨਾਂ ਬਚਾਈਆਂ ਅਤੇ ਹੁਣ ਸਾਰੇ ਲੋੜਵੰਦਾਂ ਤੱਕ ਪਾਣੀ, ਰਾਸ਼ਨ, ਦਵਾਈਆਂ ਆਦਿ ਪਹੁੰਚਾ ਰਹੇ ਹਨ ।
ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਈਟੀਓ ਦਾ ਅਜਨਾਲਾ ਵਾਸੀਆਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕਰਦੇ ਕਿਹਾ ਕਿ ਅਸੀਂ ਇਸ ਹੜਾਂ ਕਾਰਨ 20 ਸਾਲ ਪਿੱਛੇ ਚਲੇ ਗਏ ਹਾਂ। ਉਹਨਾਂ ਕਿਹਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਇਹ ਲੋੜ ਹੈ ਕਿ ਹੜਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਕੇ ਸਾਨੂੰ ਮੁੜ ਪੈਰਾਂ ਸਿਰ ਕਰਨ ਲਈ ਜ਼ੋਰ ਲਗਾਓ, ਤਾਂ ਜੋ ਅਸੀਂ ਆਪਣੇ ਇਲਾਕੇ ਦਾ ਮੁਢਲਾ ਢਾਂਚਾ, ਜਿਸ ਵਿੱਚ ਸੜਕਾਂ, ਸਕੂਲ, ਹਸਪਤਾਲ, ਪੁੱਲ ਸ਼ਾਮਿਲ ਹਨ, ਦਾ ਦੁਬਾਰਾ ਨਿਰਮਾਣ ਕਰਵਾ ਸਕੀਏ । ਇਸ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ ਸ੍ਰੀ ਜਸਕਰਨ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਕਾਲਾ ਅਤੇ ਹੋਰ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਕੈਪਸਨ
ਰਮਦਾਸ ਤੋਂ ਅੱਗੇ ਪਿੰਡ ਘੋਨੇਵਾਲ ਵਿਖੇ ਹੜ ਪੀੜਿਤ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ ਹਰਭਜਨ ਸਿੰਘ ਈਟੀਓ, ਸ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਆਗੂ।