ਮਾਨਾਂਵਾਲਾ ਕਲਾਂ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਖੇਤੀ ਜਾਗ੍ਰਤੀ ਪ੍ਰੋਗਰਾਮ ਕਰਵਾਇਆ

ਖ਼ਬਰ ਸ਼ੇਅਰ ਕਰੋ
035625
Total views : 131879

ਮਾਨਾਵਾਲਾ(ਜੰਡਿਆਲਾ ਗੁਰੂ), 15 ਸਤੰਬਰ-(ਸਿਕੰਦਰ ਮਾਨ) ਅੱਜ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਮਾਨਾਂਵਾਲਾ ਕਲਾਂ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਖੇਤੀ ਜਾਗ੍ਰਤੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਮੁੱਖ ਮਨੋਰਥ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦਾ ਸੀ। ਇਸ ਪ੍ਰੋਗਰਾਮ ਵਿੱਚ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਵਧਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪਹੁੰਚੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਜਾਣਕਾਰੀ, ਕਿਸਾਨੀ ਆਮਦਨ ਵਿੱਚ ਵਾਧਾ, ਖੇਤੀ ਦੀ ਸਰਵਪੱਖੀ ਸੰਭਾਲ ਪਾਣੀ ਦੀ ਦੇਖਭਾਲ ਅਤੇ ਸੰਭਾਲ, ਬਹੁ-ਫ਼ਸਲੀ ਵਿਭਿੰਨਤਾ ਅਪਣਾਉਣਾ ਅਤੇ ਬਾਗਬਾਨੀ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਕਾਰਨ ਅਸੀਂ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਸਾਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਧਿਆਨ ਦੇ ਕੇ ਆਪਣੀ ਧਰਤੀ ਅਤੇ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਵੱਲੋਂ ਜੈਵਿਕ ਖਾਦ ਨਾਲ਼ ਤਿਆਰ ਵੱਖ ਵੱਖ ਖਾਦ ਪਦਾਰਥਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਆਏ ਹੋਏ ਮਹਿਮਾਨਾਂ ਨੂੰ ਬੂਟਾ ਰੂਪ ਪ੍ਰਸ਼ਾਦ ਦੇਕੇ ਪ੍ਰੇਰਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ੍ਰ ਹਰਭਜਨ ਸਿੰਘ ਈਟੀਓ ਅਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਪੱਤਰਕਾਰ ਭਾਈਚਾਰੇ ਸਮੇਤ ਨਰੇਸ਼ ਪਾਠਕ ਮੈਂਬਰ ਪੀ.ਐਸ.ਐਸ. ਬੋਰਡ ਪੰਜਾਬ, ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਸਤਿੰਦਰ ਸਿੰਘ, ਸੋਨੀ ਰੰਧਾਵਾ, ਰਾਜੇਸ਼ ਪਾਠਕ, ਸਵਾਮੀ ਇੰਦਰੇਸ਼ਾਨੰਦ, ਮਸਤਾਨ ਸਿੰਘ , ਸਵਾਮੀ ਮਨੇਸ਼ਵਰਾਨੰਦ, ਡਾ. ਆਦਰਸ਼ਪਾਲ ਵਿਗ ਚੇਅਰਮੈਨ ਪ੍ਰਦੂਸ਼ਣ ਕੰਟ੍ਰੋਲ ਬੋਰਡ ਪੰਜਾਬ, ਡਾ. ਰਾਕੇਸ਼ ਸ਼ਾਰਧਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਰਾਜਨ ਗੁਪਤਾ, ਡਾ. ਲੁਪਿੰਦਰ ਕੁਮਾਰ, ਬਲਵਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ, ਮਾਤਾ ਪ੍ਰਸਾਦ ਨਗਰ ਕੌਂਸਲ ਜੰਡਿਆਲਾ ਗੁਰੂ, ਸੋਮੇਸ਼ ਸਿੰਘ ਮੀਡੀਆ ਇੰਚਾਰਜ, ਸੁਰਿੰਦਰ ਸਿੰਘ, ਸੁਖਚੈਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।