Total views : 131859
ਫ਼ਰੀਦਕੋਟ 13 ਜਨਵਰੀ — ਕੈਬਿਨਟ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਰਹਿਨੂਮਾਈ ਹੇਠ ਡੇਅਰੀ ਵਿਕਾਸ ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਬਲਾਕ ਜੈਤੋ, ਜਿਲ੍ਹਾ ਫਰੀਦਕੋਟ ਵਿਖੇ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਇਸ ਸੈਮੀਨਾਰ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੁਫਤ ਟ੍ਰੇਨਿੰਗ ਕਿੱਟਾਂ ਵੰਡੀਆਂ ਗਈਆਂ।
ਇਸ ਦੌਰਾਨ ਸ੍ਰੀ ਨਿਰਵੈਰ ਸਿੰਘ ਬਰਾੜ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਅਤੇ ਵਿਭਾਗੀ ਸਕੀਮਾਂ ਜਿਵੇਂ ਕਿ ਸਾਈਲੇਜ ਬੇਲਰ ਅਤੇ ਰੈਪਰ ਮਸ਼ੀਨ, ਟੋਟਲ ਮਿਕਸ ਰਾਸ਼ਨ ਮਸ਼ੀਨ, ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨਾ, ਡੀ.ਡੀ.8, ਕੈਟਲ ਸ਼ੈਡ, ਮਿਲਕਿੰਗ ਮਸ਼ੀਨ ਆਦਿ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਦੌਰਾਨ ਡਾ. ਗੁਰਲਾਲ ਸਿੰਘ, ਅਸਿਟੈਂਟ ਪ੍ਰੌਫੈਸਰ, ਕੇ.ਵੀ.ਕੇ. ਫਰੀਦਕੋਟ ਵੱਲੋਂ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਜਗਪਾਲ ਸਿੰਘ ਬਰਾੜ, ਰਿਟਾ. ਕੋ.ਆਪ. ਇੰਸਪੈਕਟਰ ਵੱਲੋਂ ਡੇਅਰੀ ਦੇ ਧੰਦੇ ਵਿੱਚ ਸਹਿਕਾਰਤਾ ਦੇ ਯੋਗਦਾਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਸੈਮੀਨਾਰ ਵਿੱਚ ਡੇਅਰੀ ਕਿੱਤੇ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਜਿਵੇਂ ਕਿ ਐਸ.ਆਰ. ਫੀਡ ਫੈਕਟਰੀ, ਕੈਰਿਕਸ ਐਨੀਮਲ ਨਿਯੂਟਰੀਸ਼ੀਅਨ, ਵੈਨਸ਼ਨ ਮਿਲਕਿੰਗ ਮਸ਼ੀਨ, ਮਾਈਕਰੋ ਮੈਡੀਸਨ ਅਤੇ ਐੱਲ.ਡੀ.ਐੱਮ. ਕੰਪਨੀ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਦੇ ਮਾਹਿਰਾਂ ਵੱਲੋਂ ਡੇਅਰੀ ਧੰਦੇ ਵਿੱਚ ਨਵੀਆਂ ਤਕਨੀਕਾਂ ਸਬੰਧੀ ਜਾਣੂ ਕਰਵਾਉਣ ਲਈ ਲੈਕਚਰ ਦਿੱਤੇ ਗਏ।
ਸ੍ਰੀ ਗੁਰਲਾਲ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕਿਸਾਨਾ ਨੂੰ ਸਾਫ਼ ਦੁੱਧ ਪੈਦਾ ਕਰਨ ਦੀ ਮਹੱਤਤਾ ਅਤੇ ਪਸ਼ੂਆਂ ਦਾ ਰਿਕਾਰਡ ਰੱਖਣ ਸਬੰਧੀ, ਡੇਅਰੀ ਧੰਦੇ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਡੇਅਰੀ ਧੰਦੇ ਨੂੰ ਲਾਭਦਾਇਕ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਆਏ ਹੋਏ ਡੇਅਰੀ ਕਿਸਾਨਾਂ ਨੂੰ 2 ਕਿਲੋਂ ਮਿਨਰਲ ਮਿਕਸ਼ਚਰ ਮੁਫਤ ਵੰਡਿਆਂ ਗਿਆ।
ਇਸ ਸੈਮੀਨਾਰ ਵਿੱਚ ਡੇਅਰੀ ਵਿਕਾਸ ਵਿਭਾਗ ਪੰਜਾਬ ਵਿੱਚ ਸੇਵਾਵਾਂ ਨਿਭਾ ਰਹੇ ਪ੍ਰਿੰਸ ਸੇਠੀ, ਅਵਨੀਤ ਸਿੰਘ, ਦੇਵਸਿਮਰਨ ਕੌਰ, ਕਰਨੈਲ ਸਿੰਘ ਵੱਲੋਂ ਭਾਗ ਲਿਆ ਗਿਆ ।