ਦਿੱਲੀ ਮੋਰਚੇ ਦੀਆਂ ਤਿਆਰੀਆਂ ਭਾਰਤ ਪੱਧਰ ਤੇ ਜਾਰੀ– ਸਰਵਣ ਸਿੰਘ ਪੰਧੇਰ

ਖ਼ਬਰ ਸ਼ੇਅਰ ਕਰੋ
039597
Total views : 138170

18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਦੇ ਫ਼ੋਰਮ ਨੂੰ ਉੱਤਰ ਪ੍ਰਦੇਸ਼ ਤੋਂ 7 ਜਥੇਬੰਦੀਆਂ ਦਾ ਮਿਲਿਆ ਸਮਰਥਨ

ਚੰਡੀਗੜ੍ਹ,  13 ਜਨਵਰੀ– 18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਤੇ 13 ਫਰਵਰੀ ਨੂੰ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਭਾਰਤ ਪੱਧਰ ਤੇ ਜਾਰੀ ਹਨ। ਜਿਸ ਦੇ ਚਲਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਦੇਸ਼ ਦਾ ਤੂਫ਼ਾਨੀ ਦੌਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉੱਤਰ ਪ੍ਰਦੇਸ਼ ਵਿੱਚ ਕਿਸਾਨ ਮਜਦੂਰ ਹਿੱਤਾਂ ਲਈ ਸੰਘਰਸ਼ ਕਰਨ ਵਾਲੀਆਂ 7 ਜਥੇਬੰਦੀਆ ਵੱਲੋਂ ਦਿੱਲੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਹੈ। ਜਿਸ ਸਦਕਾ 18 ਉੱਤਰ ਭਾਰਤੀ ਜਥੇਬੰਦੀਆਂ ਦੇ ਫੋਰਮ ਦੇ ਯਤਨਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ।

ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਮੋਰਚੇ ਯੂ.ਪੀ. ਤੋਂ ਬੀ ਕੇ ਯੂ ਸ਼੍ਰਮਿਕ ਜਨਸ਼ਕਤੀ ਤੋਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕਰਦੇ ਹਨ ਕਿ ਇੱਕ ਵਾਰ ਫੇਰ ਤੋਂ ਕਿਸਾਨਾਂ ਮਜਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਆਵਾਜ਼ ਚੱਕੀ ਜਾ ਰਹੀ ਹੈ।

ਇਸ ਮੌਕੇ ਦੌਰਾ ਕਰ ਰਹੇ ਆਗੂਆਂ ਨੇ ਕਿਹਾ ਕਿ ਉਹ ਇਸ ਤੋਂ ਅੱਗੇ ਉੱਤਰਖੰਡ ਅਤੇ ਬਿਹਾਰ ਸਮੇਤ ਦੱਖਣ ਭਾਰਤੀ ਰਾਜਾਂ ਵਿੱਚ ਵੱਖ ਵੱਖ ਸੰਗਠਨਾਂ ਵੱਲੋਂ ਦਿੱਤੇ ਜਾ ਰਹੇ ਸੱਦਿਆ ਦੇ ਚਲਦੇ ਮੀਟਿੰਗਾਂ ਕਰਨ ਜਾ ਰਹੇ ਹਨ ਅਤੇ ਉਮੀਦ ਹੈ ਕਿ ਸੈਕੜਿਆਂ ਦੀ ਗਿਣਤੀ ਵਿਚ ਸੰਗਠਨ ਇਸ ਮੋਰਚੇ ਦਾ ਹਿੱਸਾ ਬਣਨਗੇ। ਜਿਸ ਨਾਲ ਇਹ ਸੰਘਰਸ਼ ਦੇਸ਼ਵਿਆਪੀ ਹੋਵੇਗਾ। ਇਸ ਮੌਕੇ ਯੂ ਪੀ ਤੋਂ ਗੁਰਮੀਤ ਮਾਂਗਟ, ਤਜਿੰਦਰ ਵਿਰਕ, ਕਮਲੇਸ਼ ਯਾਦਵ, ਜਗਤਾਰ ਬਾਜਵਾ, ਭਿੰਦਰ ਸਿੰਘ ਸਿੱਧੂ ਹਾਜ਼ਿਰ ਰਹੇ।