Total views : 131860
ਕਿਸਾਨਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ
ਗੁਰਦਾਸਪੁਰ, 18 ਜਨਵਰੀ — ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਿੰਡ ਤੁਗਲਵਾਲ ਵਿਖੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ 225 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਸੈਮੀਨਾਰ ਮੌਕੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਦੁੱਧ ਉਤਪਾਦਨ ਦੇ ਖੇਤਰ ਦੀ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਵਰਿਆਮ ਸਿੰਘ ਨੇ ਅਪੀਲ ਕੀਤੀ ਕਿ ਉਹ ਵਿਭਾਗੀ ਸਕੀਮਾਂ ਜਿਵੇਂ ਡੀ.ਡੀ. 8, ਕੈਟਲ ਸ਼ੈੱਡ, ਮਿਲਕਿੰਗ ਮਸ਼ੀਨ ਆਦਿ ਦਾ ਵੱਧ ਤੋ ਵੱਧ ਲਾਭ ਲੈਣ। ਉਨ੍ਹਾਂ ਕਿਸਾਨਾਂ ਨੂੰ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ ਤਾਂ ਜੋ ਉਹ ਹਾਈਟੈੱਕ ਮਸ਼ੀਨਰੀ, ਚਾਰਾ ਪ੍ਰਬੰਧਨ, ਸਾਈਲੇਜ਼ ਬੇਲਰ ਅਤੇ ਟੀ.ਐੱਮ.ਆਰ. ਆਦਿ ‘ਤੇ ਮਿਲ ਰਹੀ 50 ਫ਼ੀਸਦੀ ਰਿਆਇਤ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਬਰਜਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਅਨਾਮਿਕਾ ਸ਼ਰਮਾ ਇੰਸਪੈਕਟਰ, ਨਵਜੋਤ ਸਿੰਘ, ਇੰਸਪੈਕਟਰ ਜਤਿੰਦਰ ਸਿੰਘ, ਇੰਸਪੈਕਟਰ ਜੋਤੀ ਸ਼ਰਮਾ, ਇੰਸਪੈਕਟਰ ਵੇਰਕਾ ਮਿਲਕ ਪਲਾਂਟ ਤੋਂ ਗਗਨਦੀਪ ਸਿੰਘ, ਅਸਿਸਟੈਂਟ ਮੈਨੇਜਰ, ਕਸ਼ਮੀਰ ਸਿੰਘ ਰਿਟਾਇਰਡ ਡਿਪਟੀ ਡਾਇਰੈਕਟਰ ਡੇਅਰੀ, ਬਲਕਾਰ ਸਿੰਘ, ਐੱਮ.ਪੀ.ਐੱਸ. ਵੇਰਕਾ, ਬਲਵਿੰਦਰ ਸਿੰਘ ਵਾਇਸ ਚੇਅਰਮੈਨ ਮਿਲਕਫੈੱਡ, ਗੁਰਦਾਸਪੁਰ, ਡਾ. ਅਸ਼ੋਕ ਬਸਰਾ ਅਸਿਸਟੈਂਟ ਡਾਇਰੈਕਟਰ (ਰਿਟਾ:) ਪਸ਼ੂ ਪਾਲਣ ਵਿਭਾਗ, ਹਰਪਾਲ ਸਿੰਘ, ਵੈਟਰਨਰੀ ਇੰਸਪੈਕਟਰ ਪਸ਼ੂ ਪਾਲਣ ਵਿਭਾਗ ਸਿਮਰਦੀਪ ਕੌਰ, ਏ.ਡੀ.ਓ. ਐਗਰੀਕਲਚਰ ਵਿਭਾਗ ਪੰਜਾਬ ਵੱਲੋਂ ਸੈਮੀਨਾਰ ਵਿੱਚ ਭਾਗ ਲਿਆ ਗਿਆ ਅਤੇ ਐੱਨ.ਐੱਲ.ਐੱਮ. ਸਕੀਮ ਦੀਆਂ ਸਕੀਮਾਂ ਬਾਰੇ ਭਰਪੂਰ ਜਾਣੀਕਾਰੀ ਦਿੱਤੀ ਗਈ। ਇਸ ਮੌਕੇ ਕਿਸ਼ਾਨਾਂ ਨੂੰ ਵਿਭਾਗੀ ਕਿੱਟਾਂ, ਮਿਨਰਲ ਮਿਕਸਚਰ ਵੀ ਵੰਡਿਆ ਗਿਆ।