Total views : 131883
ਜੰਡਿਆਲਾ ਗੁਰੂ ਸ਼ਹਿਰ ‘ਚ ਸੋਗ ਦੀ ਲਹਿਰ-
ਜੰਡਿਆਲਾ ਗੁਰੂ 19 ਜੁਲਾਈ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਜੈਨ ਸਮਾਜ ਵਿੱਚ ਅਚਾਨਕ ਉਸ ਵੇਲੇ ਦੁੱਖ ਦੀ ਲਹਿਰ ਛਾ ਗਈ, ਜਦੋਂ ਜੰਡਿਆਲਾ ਗੁਰੂ ਦੇ ਵਸਨੀਕ ਸੰਜੀਵ ਜੈਨ (ਰਾਜੂ) ਪੁੱਤਰ ਕਸ਼ਮੀਰੀ ਲਾਲ ਜੈਨ ਦਾ ਪਾਲੀਤਾਨਾ ਤੀਰਥ ਭਾਵਨਗਰ (ਗੁਜਰਾਤ) ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ।
ਮਰਹੂਮ ਸੰਜੀਵ ਜੈਨ ਆਪਣੀ ਪਤਨੀ ਸਮੇਤ ਇੱਕ ਹੋਰ ਜੈਨ ਪਰਿਵਾਰ ਨਾਲ਼ ਯਾਤਰਾ ਕਰਨ ਗਏ ਸਨ। ਮਰਹੂਮ ਸੰਜੀਵ ਜੈਨ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ। ਜਿਸ ਕਰਕੇ ਜੰਡਿਆਲਾ ਗੁਰੂ ਸ਼ਹਿਰ ਵਿੱਚ ਉਹਨਾਂ ਦੇ ਅਚਾਨਕ ਵਿਛੋੜੇ ਕਾਰਨ ਬਹੁਤ ਹੀ ਸੋਗ ਦੀ ਲਹਿਰ ਹੈ। ਮਰਹੂਮ ਸੰਜੀਵ ਜੈਨ (ਰਾਜੂ) ਦਾ ਅੰਤਿਮ ਸੰਸਕਾਰ ਅੱਜ ਸ਼ਾਮ 6 ਵਜੇ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।