Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਹਲਕੇ ਦੇ 31 ਸਕੂਲਾਂ ਨੂੰ ਵੰਡੀ 30 ਲੱਖ ਰੁਪਏ ਦੀ ਰਾਸ਼ੀ

ਖ਼ਬਰ ਸ਼ੇਅਰ ਕਰੋ
043980
Total views : 148962

ਪਿੰਡ ਦੇ ਹਰੇਕ ਸਕੂਲ ਵਿੱਚ ਮੁਹਈਆ ਕਰਵਾਇਆ ਜਾਵੇਗਾ ਪੀਣ ਵਾਲਾ ਸਾਫ ਪਾਣੀ -ਧਾਲੀਵਾਲ
ਅੰਮ੍ਰਿਤਸਰ, 19 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ 31 ਸਕੂਲਾਂ ਨੂੰ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨ ਲਈ 30 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਜਾਰੀ ਕੀਤੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਪੰਜਾਬੀਆਂ ਦੀਆਂ ਹਰ ਲੋੜਾਂ ਪੂਰੀਆਂ ਕਰਨ ਲਈ ਸੁਹਿਰਦ ਯਤਨ ਕਰ ਰਹੇ ਹਨ ਅਤੇ ਬੱਚਿਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਦੇਣਾ ਇਸ ਸੋਚ ਦਾ ਇੱਕ ਹਿੱਸਾ ਹੈ ।
ਉਹਨਾਂ ਦੱਸਿਆ ਕਿ ਅੱਜ ਸਕੂਲਾਂ ਨੂੰ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਪੀਣ ਵਾਲਾ ਪਾਣੀ ਮੁਹਈਆ ਕਰਾਉਣ ਲਈ ਪੈਸੇ ਤਕਸੀਮ ਕੀਤੇ ਗਏ ਹਨ । ਇਸ ਤੋਂ ਇਲਾਵਾ ਪਿੰਡ ਘੋਨੇਵਾਲ ਨੂੰ ਵਿਕਾਸ ਕਾਰਜਾਂ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੁਢਲਾ ਸਿਹਤ ਕੇਂਦਰ ਰਮਦਾਸ ਨੂੰ ਇਸੇ ਪ੍ਰੋਜੈਕਟ ਅਧੀਨ ਪੌਣੇ ਦੋ ਲੱਖ ਰੁਪਏ ਦੀ ਰਾਸ਼ੀ ਅਤੇ ਗੌਰਮੈਂਟ ਕਾਲਜ ਅਜਨਾਲਾ ਨੂੰ ਇੱਕ ਲੱਖ ਰੁਪਏ ਦੇ ਰਕਮ ਜਾਰੀ ਕੀਤੀ ਗਈ ਹੈ।
ਸਰਦਾਰ ਧਾਲੀਵਾਲ ਨੇ ਕਿਹਾ ਕਿ ਬਾਕੀ ਰਹਿ ਗਿਆ ਸਕੂਲਾਂ ਨੂੰ ਵੀ ਇਹ ਰਕਮ ਛੇਤੀ ਜਾਰੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਅਜਨਾਲਾ ਹਲਕਾ ਜੋ ਕਿ ਕਿਸੇ ਵੇਲੇ ਸਰਹੱਦੀ ਖੇਤਰ ਦਾ ਪਛੜਿਆ ਹੋਇਆ ਵਿਧਾਨ ਸਭਾ ਹਲਕਾ ਸਮਝਿਆ ਜਾਂਦਾ ਸੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਵਿਕਾਸ ਪੱਖੋਂ ਮੋਹਰੀ ਹਲਕਾ ਹੋਵੇਗਾ। ਇਸ ਮੌਕੇ ਐਸਡੀਐਮ ਸ ਅਰਵਿੰਦਰ ਪਾਲ ਸਿੰਘ , ਬੀ ਈ ਈ ਓ ਦਲਜੀਤ ਸਿੰਘ,,ਸੀ ਐੱਚ ਟੀ ਮੈਡਮ ਸਤਵਿੰਦਰ ਕੌਰ ਗਿੱਲ, ਸਰਬਜੋਤ ਸਿੰਘ ਅਧਿਆਪਕ, ਰਾਜਪਾਲ ਸਿੰਘ ਤੇ ਹੋਰ ਮੋਤਬਰ ਵੀ ਹਾਜ਼ਰ ਸਨ।