Total views : 131856
ਮਰਹੂਮ ਸੰਜੀਵ ਜੈਨ (ਰਾਜੂ) ਦਾ ਅੰਤਿਮ ਸੰਸਕਾਰ-
ਜੰਡਿਆਲਾ ਗੁਰੂ 20 ਜੁਲਾਈ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਜੈਨ ਸਮਾਜ ਵਿੱਚ ਅਚਾਨਕ ਉਸ ਵੇਲੇ ਦੁੱਖ ਦੀ ਲਹਿਰ ਛਾ ਗਈ, ਜਦੋਂ ਜੰਡਿਆਲਾ ਗੁਰੂ ਦੇ ਵਸਨੀਕ ਸੰਜੀਵ ਜੈਨ (ਰਾਜੂ) ਪੁੱਤਰ ਕਸ਼ਮੀਰੀ ਲਾਲ ਜੈਨ ਦਾ ਪਾਲੀਤਾਨਾ ਤੀਰਥ ਭਾਵਨਗਰ (ਗੁਜਰਾਤ) ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ ਸੀ।
ਮਰਹੂਮ ਸੰਜੀਵ ਜੈਨ ਆਪਣੀ ਪਤਨੀ ਸਮੇਤ ਇੱਕ ਹੋਰ ਜੈਨ ਪਰਿਵਾਰ ਨਾਲ਼ ਯਾਤਰਾ ਕਰਨ ਗਏ ਸਨ। ਮਰਹੂਮ ਸੰਜੀਵ ਜੈਨ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ। ਜਿਸ ਕਰਕੇ ਜੰਡਿਆਲਾ ਗੁਰੂ ਸ਼ਹਿਰ ਵਿੱਚ ਉਹਨਾਂ ਦੇ ਅਚਾਨਕ ਵਿਛੋੜੇ ਕਾਰਨ ਬਹੁਤ ਹੀ ਸੋਗ ਦੀ ਲਹਿਰ ਹੈ। ਮਰਹੂਮ ਸੰਜੀਵ ਜੈਨ (ਰਾਜੂ) ਦਾ ਅੰਤਿਮ ਸੰਸਕਾਰ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਬੀਤੇ ਦਿਨ ਕੀਤਾ ਗਿਆ। ਮਰਹੂਮ ਸੰਜੀਵ ਜੈਨ (ਰਾਜੂ) ਨਮਿਤ ਰਸਮ ਕਿਰਿਆ ਅੱਜ ਜੈਨ ਉਪਾਸਰਾ, ਸ਼ਹੀਦ ਊਧਮ ਸਿੰਘ ਚੌਕ, ਜੰਡਿਆਲਾ ਗੁਰੂ ਵਿਖੇ ਹੋਈ।
ਮਰਹੂਮ ਸੰਜੀਵ ਜੈਨ (ਰਾਜੂ) ਦੇ ਅੰਤਿਮ ਸੰਸਕਾਰ ਤੇ ਰਸਮ ਕਿਰਿਆ ਮੌਕੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਤੋ ਇਲਾਵਾ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤਾਂ, ਜਿੰਨਾਂ ‘ਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ੳ, ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਸ਼੍ਰੀ ਰਵਿੰਦਰਪਾਲ ਸਿੰਘ ਕੁੱਕੂ, ਸ਼੍ਰੀ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਰਾਜੀਵ ਕੁਮਾਰ ਮਾਣਾ ਭਾਜਪਾ ਆਗੂ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਪ, ਰਾਕੇਸ਼ ਕੁਮਾਰ ਰਿੰਪੀ, ਡਾ. ਰੋਹਿਤ ਜੈਨ, ਰਿੰਕੂ ਜੈਨ, ਗੁਲਸ਼ਨ ਜੈਨ, ਰਜਨੀਸ਼ ਜੈਨ, ਸੁਮਿਤ ਜੈਨ, ਹੈਮਰ ਜੈਨ, ਪ੍ਰਦੀਪ ਜੈਨ ਰੋਕੀ, ਭੂਸ਼ਣ ਜੈਨ, ਮੁਨੀਸ਼ ਜੈਨ, ਸੰਜੇ ਜੈਨ, ਆਸ਼ੂ ਵਿਨਾਇਕ, ਪ੍ਰੀਕਸ਼ਤ ਸ਼ਰਮਾ, ਨਿਰਮਲ ਸਿੰਘ ਲਾਹੌਰੀਆ, ਅਮਨ ਵਿਰਕ, ਰਿੰਕੂ ਮਹਾਜਨ, ਰਾਕੇਸ਼ ਸ਼ਰਮਾ, ਰਛਪਾਲ ਸਿੰਘ ਕਾਲੇ ਸ਼ਾਹ, ਸੁਭਾਸ਼ ਜੈਨ, ਰਾਜੇਸ਼ ਕੁਮਾਰ, ਰਾਜੇਸ਼ ਪਾਠਕ, ਸਚਿਨ ਧਵਨ, ਸੰਜੀਵ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ, ਜਿੰਨਾਂ ਜੈਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿੰਨਾਂ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਇਸ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਦੱਸਿਆ।