ਡਿਪਟੀ ਕਮਿਸ਼ਨਰ ਵਲੋਂ ਭਗਤ ਪੂਰਨ ਸਿੰਘ ਨੂੰ ਸ਼ਰਧਾਂਜਲੀ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਹਿਸ ਸੈਕਰਡ ਬਰਡਨ’ ਨੂੰ ਕੀਤਾ ਰੀਲੀਜ਼-

ਖ਼ਬਰ ਸ਼ੇਅਰ ਕਰੋ
048055
Total views : 161409

ਅੰਮ੍ਰਿਤਸਰ, 5 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਅੱਜ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦੀ 33ਵੀਂ ਬਰਸੀ ਅੱਜ ਪਿੰਗਲਵਾੜਾ ਸੰਸਥਾ ਵਲੋਂ ਮਨਾਈ ਗਈ, ਮੌਕੇ ਡਿਪਟੀ ਕਮਿਸ਼ਨਰੀ ਸ੍ਰੀਮਤੀ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨੇ ਭਗਤ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਵਲੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮ ਦੁਨੀਆ ਭਰ ਵਿੱਚ ਇਕ ਮਿਸਾਲ ਹਨ। ਉਨਾਂ ਨੇ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਤੋਂ ਆਪਣੇ ਹੱਥੀਂ ਕੀਤੀ ਅਤੇ ਇਕ ਅਜਿਹੀ ਸੰਸਥਾ ਖੜ੍ਹੀ ਕਰ ਦਿੱਤੀ ਜੋ ਕਿ ਅੱਜ ਹਜ਼ਾਰਾਂ ਯਤੀਮਾਂ ਅਤੇ ਬੇਸਹਾਰਿਆਂ ਦਾ ਘਰ ਬਣ ਗਈ ਹੈ। ਉਨਾਂ ਕਿਹਾ ਕਿ ਅੱਜ ਜੇਕਰ ਸਾਨੂੰ ਵੀ ਲਾਵਾਰਿਸ ਬੱਚਿਆਂ ਦੇ ਸੰਭਾਲ ਲਈ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਉੱਤੇ ਹੀ ਸਭ ਤੋਂ ਵੱਧ ਭਰੋਸਾ ਕਰਦੇ ਹਾਂ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਹਨਾਂ ਦੇ ਜੀਵਨ ਨੂੰ ਸਮਰਪਿਤ ਕੁੱਝ ਕਿਤਾਬਾਂ ਅਤੇ ਉਹਨਾਂ ਦੀ ਜੀਵਨੀ ‘ਹਿਸ ਸੈਕਰਡ ਬਰਡਨ’ ਨੂੰ ਰਿਲੀਜ਼ ਕੀਤਾ।