Total views : 131859
ਅੰਮ੍ਰਿਤਸਰ, 07 ਜੂਨ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਲੋਕ ਸਭਾ ਚੋਣਾਂ ਦੌਰਾਨ ਚੱਲੀ ਚੋਣ ਪ੍ਰਚਾਰ ਮੁਹਿੰਮ ‘ਚੋਂ ਚੋਣ ਤੋ ਦੂਰ ਰਹਿਣ ਵਾਲੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋ ਉਨਾਂ ਦੇ ਹਲਕੇ ਅੰਮ੍ਰਿਤਸਰ ਪੂਰਬੀ ਜਿਥੋ ਉਨਾਂ ਨੇ ਸਾਲ 2022 ਵਿੱਚ ਵਿਧਾਨ ਸਭਾ ਦੀ ਚੋਣ ਲੜੀ ਸੀ ਉਸ ਦੀ ਜਿੰਮੇਵਾਰੀ ਵਾਪਸ ਲੈਂਦਿਆ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਹੁਣ ਇਹ ਜਿੰਮੇਵਾਰੀ ਸਾਬਕਾ ਐਮ.ਪੀ ਜਸਬੀਰ ਸਿੰਘ ਡਿੰਪਾ ਨੂੰ ਸੌਪ ਦਿੱਤੀ ਹੈ। ਇਸ ਮੌਕੇ ਉਨਾਂ ਦੇ ਨਾਲ ਸ. ਪ੍ਰਤਾਪ ਸਿੰੰਘ ਬਾਜਵਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।