ਨਾਰੀ ਨਿਕੇਤਨ, ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ-

ਖ਼ਬਰ ਸ਼ੇਅਰ ਕਰੋ
045049
Total views : 151755

ਅੰਮ੍ਰਿਤਸਰ 6 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੇ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਅਤੇ ਸਟੇਟ ਆਫਟਰ ਕੇਅਰ ਹੋਮ, ਨਾਰੀ ਨਿਕੇਤਨ ਕੰਪਲੈਕਸ, ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੋਕੇ ਸ੍ਰੀਮਤੀ ਸੁਹਿੰਦਰ ਕੌਰ ਸੁਪਤਨੀ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਮੈਡਮ ਪਰਮਜੀਤ ਕੌਰ, ਸ੍ਰੀਮਤੀ ਸੁਰਿੰਦਰ ਕੁਮਾਰੀ ਕਾਰਜਕਾਰੀ ਅਫ਼ਸਰ ਅੰਮ੍ਰਿਤਸਰ ਸੁਧਾਰ ਟਰੱਸਟ, ਸ੍ਰੀਮਤੀ ਕਮਲਜੀਤ ਗਿੱਲ ਪ੍ਰਧਾਨ, ਸਪੈਸ਼ਲ ਓਲੰਪਿਕਸ ਭਾਰਤ, ਅੰਮ੍ਰਿਤਸਰ, ਸ੍ਰੀ. ਸਰੂਪ ਸਿੰਘ ਪੰਨੂ, ਸ੍ਰੀ ਰਮੇਸ਼ ਕਪੂਰ (ਜਗਤ ਜਯੋਤੀ ਵੈਲਫੇਅਰ ਸੁਸਾਇਟੀ, ਅੰਮ੍ਰਿਤਸਰ), ਡਾ. ਅਰਪਿਤਾ ਕੰਸਲ (ਸੈਕਟਰੀ), ਰੋਟਰੀ ਕਲੱਬ ਅੰਮ੍ਰਿਤਸਰ ਪ੍ਰੀਮੀਅਰ, ਡਾ. ਤਨੂਜਾ ਗੋਇਲ ਅਤੇ ਸ੍ਰੀ ਨਰਿੰਦਰਜੀਤ ਕੌਰ ਪੰਨੂ, ਮੈਂਬਰ ਜੇ.ਜੇ.ਬੀ, ਮੈਡਮ ਸਵਰਾਜ ਗਰੋਵਰ, ਮਾਸਟਰ ਮਨਮੋਹਨ ਲਾਲ ਭਗਤ, ਵਾਈਸ ਕੋਆਰਡੀਨੇਟਰ ਐਨਐਮਐਮ, ਸ੍ਰੀ ਬਲਵਿੰਦਰ ਸਿੰਘ ਕਾਲਾ ਇੰਚਾਰਜ਼ ਵਾਰਡ ਨੰ. 12, ਸ੍ਰੀ ਜਸਪ੍ਰੀਤ ਸਿੰਘ (ਸੀਡੀਪੀਓ, ਅਰਬਨ 1), ਸ੍ਰੀ ਗਗਨਦੀਪ ਸਿੰਘ (ਸੀਡੀਪੀਓ ਮਜੀਠਾ), ਮਿਸ ਸੁਮਨਦੀਪ ਕੌਰ (ਡੀਪੀਓ), ਸ੍ਰੀਮਤੀ ਮੀਨਾ ਦੇਵੀ (ਡੀਐਸਐਸਓ), ਸ੍ਰੀ ਤਰੁਨਜੀਤ ਸਿੰਘ (ਡੀਸੀਪੀਓ), ਸ੍ਰੀਮਤੀ ਨੇਹਾ ਚੋਪੜਾ (ਸੀਪੀਓ), ਮਿਸ ਸਵਿਤਾ ਰਾਣੀ (ਸੁਪਰਡੈਂਟ ਐਮ.ਆਰ. ਹੋਮ), ਸ੍ਰੀਮਤੀ ਰਜਿੰਦਰ ਕੌਰ (ਸੁਪਰਡੈਂਟ, ਆਫਟਰ ਕੇਅਰ ਹੋਮ) ਇਸ ਮੌਕੇ ਸ਼ਾਮਲ ਹੋਏ ।
ਤੀਆਂ ਦੇ ਤਿਉਹਾਰ ਦਾ ਮੰਤਵ ਸੁਸਾਇਟੀ ਵਿੱਚ ਸਪੈਸ਼ਲ ਜ਼ਰੂਰਤ ਵਾਲੇ ਬੱਚਿਆਂ ਤੇ ਪਛੜੇ ਵਰਗ ਲਈ ਹੋਂਸਲਾ ਅਫਜਾਈ ਹੈ ਅਤੇ ਸੁਸਾਇਟੀ ਨੂੰ ਇਹਨਾਂ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦੇਣਾ ਸੀ। ਇਸ ਮੌਕੇ ਸਪੈਸ਼ਲ ਜ਼ਰੂਰਤ ਵਾਲੇ ਬੱਚਿਆਂ ਲਈ ਕੰਮ ਕਰ ਰਹੀਆਂ ਐਨ.ਜੀ.ਓਜ਼ ਸ਼ਾਮਿਲ ਹੋਏ ਜਿਸ ਵਿੱਚ ਅਗੋਸ਼, ਬੀਬੀ ਭਾਨੀ ਨੇਤਰਹੀਣ ਵਿੱਦਿਆਲਾ, ਮਿਸ਼ਨਦੀਪ, ਦੀਪ ਦਵਯ ਵੈਲਫੇਅਰ ਸੁਸਾਇਟੀ ਵਲੋਂ ਖਾਸ ਸ਼ਿਰਕਤ ਕੀਤੀ। ਇਹਨਾਂ ਸੰਸਥਾਵਾਂ ਦੀਆਂ ਬੱਚੀਆਂ ਵਲੋਂ ਤੀਆਂ ਦੇ ਤਿਉਹਾਰ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਲੀ ਅਤੇ ਸੈਕੰਡਰੀ) ਦੇ ਦਫਤਰ ਵਲੋਂ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀ ਵਾਲੇ 4 ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਵਿੱਦਿਅਕ ਖੇਤਰ ਵਿੱਚ ਖਾਸ ਪ੍ਰਾਪਤੀ ਵਾਲਿਆਂ 3 ਬੱਚਿਆਂ ਨੂੰ ਵੀ ਟੈਬ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦੀਪ ਦਵਯਾ ਵੈਲਫੇਅਰ ਸੁਸਾਇਟੀ ਜੋ ਕਿ ਗਰੀਬ ਅਤੇ ਲੋੜਵੰਦ ਔਰਤਾਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰਦੀ ਹੈ, ਦੀਆਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਇਸ ਤਿਉਹਾਰ ਦੇ ਮੋਕੇ ਸਟੇਟ ਆਫਟਰ ਕੇਅਰ ਹੋਮ ਦੀਆਂ ਸਹਿਵਾਸਣਾਂ ਅਤੇ ਸਹਿਯੋਗ (ਹਾਫ ਵੇਅ ਹੋਮ) ਵਿਖੇ ਰਹਿ ਰਹੀਆਂ ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਨੇ ਅਲੱਗ-ਅਲੱਗ ਤਰਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਸਹਿਵਾਸਣਾਂ ਵਲੋ ਕਵਿਤਾ, ਗਰੁੱਪ ਡਾਂਸ, ਗਿੱਧਾ ਆਦਿ ਪੇਸ਼ ਕੀਤਾ ਗਿਆ । ਇਸ ਤੋਂ ਇਲਾਵਾ ਸਹਿਵਾਸਣਾਂ ਨੇ ਆਪਣੇ ਹੱਥੀਂ ਦੁਪਟਿਆਂ ਤੇ ਗੋਟਾ-ਪੱਟੀ ਲਗਾ ਕੇ ਤਿਆਰ ਕੀਤਾ, ਤਿਆਰ ਕੀਤੀਆਂ ਗਈਆਂ ਰੱਖੜੀਆਂ ਅਤੇ ਪੱਖੀਆਂ ਨੂੰ ਵੀ ਸਭਿਆਚਾਰਕ ਢੰਗ ਨਾਲ ਸਜਾਇਆ ਗਿਆ । ਵਿਸ਼ੇਸ਼ ਜਰੂਰਤਾਂ ਵਾਲੀਆਂ ਸਹਿਵਾਸਣਾਂ ਵਲੋਂ ਹੱਥੀ ਬਣਾਈ ਪੇਂਟਿੰਗ ਭੇਂਟ ਕੀਤੀ ਗਈ । ਰੈਡ ਕਰਾਸ ਸੁਸਾਇਟੀ ਦੁਆਰਾ ਸਹਿਵਾਸਣਾਂ ਨੂੰ ਸੂਟ, ਮਠਿਆਈ ਅਤੇ ਫਰੂਟ ਦਿੱਤੇ ਗਏ । ਮੁੱਖ ਮਹਿਮਾਨ ਵਲੋਂ ਸਹਿਵਾਸਣਾਂ ਦੀ ਹੋਂਸਲਾ ਅਫਜਾਈ ਕੀਤੀ ਗਈ ਅਤੇ ਭਵਿੱਖ ਵਿੱਚ ਇਹਨਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਕੇਂਦਰੀ ਪ੍ਰਸ਼ਾਸਕ (ਸਖੀ ਵਨ ਸਟਾਫ ਸੈਂਟਰ), ਮੈਂਬਰਜ਼ ਬਾਲ ਭਲਾਈ ਕਮੇਟੀ, ਮੈਂਬਰਜ਼ ਜੇ.ਜੇ.ਬੀ, ਨਾਰੀ ਸ਼ਕਤੀ NGO, ਵੂਮੈਨ ਸਭਾ, ਜਾਗਰਤੀ NGO, ਜਗਤ ਜਯੋਤੀ ਵੈਲਫੇਅਰ ਸੁਸਾਇਟੀ, ਲੋਕਲ ਦਾਨੀ ਸੱਜਣ, ਸੁਪਰਡੈਂਟ ਹੋਮਜ਼ ਮੋਜੂਦ ਰਹੇ ।