ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਚੱਲਦੀਆਂ ਨਾਜਾਇਜ਼ ਪਸ਼ੂ ਮੰਡੀਆਂ ਸਖਤੀ ਨਾਲ ਰੋਕਣ ਦੇ ਆਦੇਸ਼ ਜਾਰੀ-

ਖ਼ਬਰ ਸ਼ੇਅਰ ਕਰੋ
045083
Total views : 151833

ਕੇਵਲ ਵੱਲਾ ਪਸ਼ੂ ਮੰਡੀ ਵਿੱਚ ਹੀ ਖਰੀਦੇ ਤੇ ਵੇਚੇ ਜਾ ਸਕਦੇ ਹਨ ਪਸ਼ੂ
ਅੰਮ੍ਰਿਤਸਰ, 8 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਸਰਕਾਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਚੱਲਦੀਆਂ ਨਾਜਾਇਜ਼ ਪਸ਼ੂ ਮੰਡੀਆਂ ਦਾ ਮਸਲਾ ਧਿਆਨ ਵਿੱਚ ਲਿਆਉਣ ਅਤੇ ਪੰਜਾਬ ਕੈਟਲ ਫੇਅਰਜ਼ (ਰੈਗੂਲੇਸ਼ਨ) ਰੂਲਜ਼, 1968 ਅਨੁਸਾਰ ਇੰਨਾ ਵਿਰੁੱਧ ਕਾਰਵਾਈ ਕਰਨ ਦਿੱਤੇ ਨਿਰਦੇਸ਼ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਲਦੀਆਂ ਨਜਾਇਜ਼ ਪਸ਼ੂ ਮੰਡੀਆਂ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦੱਸਣ ਯੋਗ ਹੈ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਕੇਵਲ ਪਸ਼ੂ ਮੰਡੀ, ਵੱਲ੍ਹਾ ਹੀ ਸਰਕਾਰ ਵੱਲੋਂ ਪਸ਼ੂਆਂ (ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਅਤੇ ਘੋੜੇ ਆਦਿ) ਦੀ ਖ੍ਰੀਦ-ਵੇਚ ਲਈ ਪ੍ਰਵਾਣਿਤ ਮੰਡੀ ਹੈ।
ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਸਾਕਸ਼ੀ ਸਾਹਨੀ, ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਵਿੱਚ ਨਾਜਾਇਜ ਪਸ਼ੂ ਮੰਡੀਆਂ ਉਤੇ ਰੋਕ ਲਗਾਉਣ ਲਈ ਕਮਿਸ਼ਨਰ ਪੁਲਿਸ, ਅੰਮ੍ਰਿਤਸਰ (ਸ਼ਹਿਰ) ਅਤੇ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਜਿਲ੍ਹੇ ਵਿੱਚ ਲੱਗਣ ਵਾਲੇ ਨਾਕਿਆਂ (ਮੁੱਖ ਤੌਰ ਤੇ ਸ਼ੁਕਰਵਾਰ ਸ਼ਾਮ ਤੋਂ ਸ਼ਨੀਵਾਰ ਸ਼ਾਮ ਤੱਕ ਅਤੇ ਸੋਮਵਾਰ ਸ਼ਾਮ ਤੋਂ ਮੰਗਲਵਾਰ ਸ਼ਾਮ ਤੱਕ) ਰਾਹੀਂ ਜਿਲ੍ਹੇ ਵਿੱਚ ਲਿਆਂਦੇ ਜਾਣ ਵਾਲੇ ਪਸ਼ੂਆਂ (ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਅਤੇ ਘੋੜੇ ਆਦਿ) ਨੂੰ ਕੇਵਲ ਵੱਲਾ ਮੰਡੀ ਵਿੱਚ ਪਹੁੰਚਾਉਣ ਲਈ ਸਬੰਧਤ ਵਿਅਕਤੀਆਂ/ਸੌਦਾਗਰ ਅਤੇ ਵਪਾਰੀਆਂ ਨੂੰ ਜਾਣਕਾਰੀ ਦੇਣੀ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਹੈ।
ਉਨਾਂ ਇਸ ਲਈ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅੰਮ੍ਰਿਤਸਰ ਨੂੰ ਲਿਖਿਆ ਕਿ ਉਹ ਆਪਣੀ ਹਦੂਦ ਅੰਦਰ ਪਸ਼ੂਆਂ ਨੂੰ ਉਕਤ ਮੰਡੀ ਵਿੱਚ ਖ੍ਰੀਦ-ਵੇਚਣ ਲਈ ਲਿਜਾਣਾ ਸੁਖਾਲਾ ਬਨਾਉਣ ਲਈ ਪਸ਼ੂ ਮੰਡੀ, ਵੱਲ੍ਹਾ ਤੱਕ ਜਾਣ ਵਾਲੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਸਾਈਨ-ਬੋਰਡ ਲਗਵਾਉਣ । ਇਸ ਤੋਂ ਇਲਾਵਾ ਆਪਣੀ ਹਦੂਦ ਅੰਦਰ ਨਾਜਾਇਜ਼ ਪਸ਼ੂਆਂ ਦੀ ਖ੍ਰੀਦ-ਵੇਚ ਦੀਆਂ ਮੰਡੀਆਂ ਤੇ ਸਖਤੀ ਨਾਲ ਰੋਕ ਲਗਾਉਣ ਅਤੇ ਨਿਯਮਾਂ ਅਨੁਸਾਰ ਚਲਾਨ/ਜੁਰਮਾਨੇ ਕਰਨ ਦੀ ਹਦਾਇਤ ਵੀ ਕੀਤੀ ਹੈ।

ਨਗਰ ਨਿਗਮ, ਅੰਮ੍ਰਿਤਸਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਪੇਂਡੂ ਵਿਕਾਸ) ਅਤੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਅੰਮ੍ਰਿਤਸਰ ਇਹ ਹੁਕਮ ਲਾਗੂ ਕਰਵਾਉਣ ਲਈ ਸਮਰੱਥ ਹੋਣਗੇ। ਇਹਨਾਂ ਹੁਕਮਾਂ ਦੀ ਉਲੰਘਣਾਂ ਕਰਨ ਤੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 223 ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ ਅੱਜ ਮਿਤੀ 08.08.2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
==–