




Total views : 169005






Total views : 169005ਜੰਡਿਆਲਾ ਗੁਰੂ, 09 ਮਾਰਚ-(ਨਸੀਹਤ ਬਿਊਰੋ)- ਪਸ਼ੂ ਹਸਪਤਾਲ ਜੰਡਿਆਲਾ ਗੁਰੂ ਦੇ ਕਮਰੇ ਦੀ ਖਿੜਕੀ ਦੀ ਗਰਿੱਲ ਕੱਟ ਕੇ ਹਸਪਤਾਲ ਚੋੰ ਚੋਰਾਂ ਨੇ ਚੋਰੀ ਕੀਤਾ ਜਰੂਰੀ ਸਮਾਨ , ਹਸਪਤਾਲ ਦੇ ਡਾਕਟਰ ਤੇ ਸਟਾਫ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਜੰਡਿਆਲਾ ਗੁਰੂ ਪੁਲਿਸ ਟਾਊਨ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਪਸ਼ੂ ਹਸਪਤਾਲ ਜੰਡਿਆਲਾ ਗੁਰੂ ਦੇ ਡਾਕਟਰ ਡਾਕਟਰ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਹਸਪਤਾਲ ਦੀ ਖਿੜਕੀ ਦੀ ਗਰਿੱਲ ਕੱਟ ਕੇ ਹਸਪਤਾਲ ਦਾ ਜਰੂਰੀ ਸਮਾਨ, ਇਕ ਗਮ ਬੂਟਸ, 8 ਪੱਖੇ, ਬਲਬ, ਇਕ ਏ.ਆਈ ਸਿਲੰਡਰ, ਆਟੋਕਲੇਵ ਪਾਰਟਸ, ਹਸਪਤਾਲ ਦੀ ਬਿਜਲੀ ਦੀ ਵਰਕਿੰਗ, ਬੋਰਡ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਉਨਾਂ ਦੱਸਿਆ ਕਿ ਇਸ ਸੰਬੰਧੀ ਉਨਾਂ ਪੁਲਿਸ ਅਧਿਕਾਰੀਆ ਤੇ ਸੰਬੰਧਤ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਸੂਚਿਤ ਕਰ ਦਿੱਤਾ ਗਿਆ।







