ਸਫਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਆਪਣੀਆ ਮੰਗਾਂ ਦੇ ਹੱਕ ਚ ਨਗਰ ਕੌਂਸਲ ਦਫ਼ਤਰ ਬਾਹਰ ਰੋਸ ਧਰਨਾ

ਖ਼ਬਰ ਸ਼ੇਅਰ ਕਰੋ
039661
Total views : 138279

ਜੰਡਿਆਲਾ ਗੁਰੂ, 16 ਫਰਵਰੀ-(ਸਿਕੰਦਰ ਮਾਨ)- ਸਫਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਆਪਣੀਆ ਮੰਗਾਂ ਦੇ ਹੱਕ ਵਿੱਚ ਯੂਨੀਅਨ ਆਗੂ ਕਾਲਾ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਉਨਾਂ ਦੀਆ ਮੰਗਾਂ ਤੁਰੰਤ ਮੰਨੀਆਂ ਜਾਣ,ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।