Flash News
ਜਰਨੈਲ ਸ਼ਾਮ ਸਿੰਘ ਅਟਾਰੀ ਦੇ 180ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਨਰਾਇਣਗੜ੍ਹ ਅਤੇ ਅਟਾਰੀ ਵਿਖੇ ਰਾਜ ਪੱਧਰੀ ਸਮਾਗਮ-
ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਹਰੇਕ ਜ਼ਿਲ੍ਹੇ ‘ਚ ਬਣਨਗੇ ਕੋਰ ਗਰੁੱਪ- ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ
ਸ੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਆਗਾਜ਼ ਅੱਜ ਸੂਬਾ ਪੱਧਰੀ ਸਮਾਗਮ ਨਾਲ – ਕੁਲਦੀਪ ਸਿੰਘ ਧਾਲੀਵਾਲ
ਬੂਥ ਲੈਵਲ ਅਫ਼ਸਰ ਘਰ ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਕਰਨਗੇ ਇਕੱਠਾ- ਜਿਲ੍ਹਾ ਚੋਣ ਅਫ਼ਸਰ
7 ਫਰਵਰੀ ਨੂੰ ਜੰਡਿਆਲਾ ਦੇ ਡਾਲੀਆਣਾ ਮੰਦਰ ਵਿਖੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ-ਐੱਸ.ਡੀ.ਐੱਮ. ਅਮਨਪ੍ਰੀਤ ਸਿੰਘ ਗਿੱਲ
ਪੰਜਾਬ ਸਰਕਾਰ ਵੱਲੋਂ 10 ਫਰਵਰੀ ਨੂੰ ਮਹਾਨ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਜਾਵੇਗਾ ਰਾਜ ਪੱਧਰੀ ਸਮਾਗਮ-

ਮਰਹੂਮ ਜਥੇਦਾਰ ਭਗਵਾਨ ਸਿੰਘ ਮਾਨਾਂਵਾਲਾ ਨਮਿਤ ਅੰਤਿਮ ਅਰਦਾਸ

ਖ਼ਬਰ ਸ਼ੇਅਰ ਕਰੋ
048785
Total views : 163269

ਮਾਨਾਂਵਾਲਾ (ਅੰਮ੍ਰਿਤਸਰ), 21 ਮਾਰਚ-(ਸਿਕੰਦਰ ਮਾਨ)- ਜਥੇਦਾਰ ਮਨਜੀਤ ਸਿੰਘ ਹਮਜਾ ਦੇ ਜੀਜਾ ਜੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪੇਸ਼ਕਾਰ ਰਹੇ ਕੰਵਲਜੀਤ ਸਿੰਘ ਮਾਨਾਂਵਾਲਾ ਅਤੇ ਏ. ਐਸ. ਆਈ. ਕੁਲਜੀਤ ਸਿੰਘ ਦੇ ਪਿਤਾ, ਜਥੇਦਾਰ ਭਗਵਾਨ ਸਿੰਘ ਮਾਨਾਂਵਾਲਾ ਕਲਾਂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਰਹੇ ਹਨ, ਜੋ ਬੀਤੇ ਦਿਨੀਂ ਆਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਅੱਜ ਉਨਾਂ ਦੇ ਗ੍ਰਹਿ ਪਿੰਡ ਮਾਨਾਂਵਾਲਾ ਵਿਖੇ ਹੋਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।

ਮਰਹੂਮ ਜਥੇਦਾਰ ਭਗਵਾਨ ਸਿੰਘ ਮਾਨਾਂਵਾਲਾ ਨਮਿਤ ਅੰਤਿਮ ਅਰਦਾਸ ਵਿਚ ਉਨਾਂ ਦੇ ਸੱਜਣਾਂ-ਮਿੱਤਰਾਂ, ਰਿਸ਼ਤੇਦਾਰਾਂ ਤੋ ਇਲਾਵਾ ਵੱਖ-ਵੱਖ ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਆਗੂ। ਜਿੰਨਾਂ ਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਥੇਦਾਰ ਮਨਜੀਤ ਸਿੰਘ ਹਮਜਾ,

ਸ਼੍ਰੋਮਣੀ ਅਕਾਲੀ ਦਲ (ਬ) ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰਪਾਲ ਸਿੰਘ ਥਰਾਜ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ, ਨਰੇਸ਼ ਪਾਠਕ ਮੈਂਬਰ ਐੱਸ. ਐੱਸ. ਬੋਰਡ, ਤੇਜਿੰਦਰ ਸਿੰਘ ਰਾਜਾ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਤਜਿੰਦਰ ਸਿੰਘ ਹਾਂਡਾ, ਹਰਸ਼ਰਨ ਸਿੰਘ ਅੰਮ੍ਰਿਤਸਰ, ਮਲਕੀਤ ਸਿੰਘ ਬੱਬੂ ਮਾਨਾਂਵਲਾ,  ਜਗਰੂਪ ਸਿੰਘ ਰੂਬੀ ਯੂ.ਐੱਸ. ਏ., ਅਵਤਾਰ ਸਿੰਘ ਟੱਕਰ ਸੀਨੀਅਰ ਆਗੂ, ਤੇਜਿੰਦਰ ਸਿੰਘ ਜਿੰਦ ਕਾਹਲੋਂ, ਲਖਬੀਰ ਸਿੰਘ ਨਿਜ਼ਾਮਪੁਰ, ਸਰਪੰਚ ਕੁਲਦੀਪ ਸਿੰਘ ਰੱਖ ਮਾਨਾਂਵਾਲਾ, ਗਗਨਦੀਪ ਸਿੰਘ ਏ.ਆਰ., ਦਵਿੰਦਰ ਸਿੰਘ ਚਾਟੀਵਿੰਡ, ਸਤਪਾਲ ਸਿੰਘ ਥਿੰਦ, ਹਰਦੇਵ ਸਿੰਘ, ਸੁਰਿੰਦਰਪਾਲ ਸਿੰਘ ਸੁਰਜਨ ਸਿੰਘ ਵਾਲਾ, ਜੈਪਾਲ ਸਿੰਘ, ਗੁਰਮੇਜ ਸਿੰਘ ਰਾਜੇਵਾਲ, ਹਰਜਿੰਦਰ ਸਿੰਘ, ਅੰਗਰੇਜ ਸਿੰਘ, ਲਖਵਿੰਦਰ ਸਿੰਘ, ਜਥੇ: ਦਲਬੀਰ ਸਿੰਘ ,  ਸੰਦੀਪ ਸਿੰਘ,9 ਜਗਦੀਪ ਸਿੰਘ ਥਿੰਦ, ਸੁਰਜੀਤ ਸਿੰਘ, ਸ਼ਿੰਦਰ ਸਿੰਘ ਜੰਡ, ਡਾ. ਪੀ ਐਮ. ਸਿੰਘ, ਬਰਿੰਦਰਜੀਤ ਸਿੰਘ ਸ਼ੇਰਾ, ਕੁਲਵਿੰਦਰ ਸਿੰਘ ਲਾਡੀ ਆਦਿ ਸ਼ਾਮਲ ਸਨ। ਜਿੰਨਾਂ ਮਰਹੂਮ ਜਥੇਦਾਰ ਭਗਵਾਨ ਸਿੰਘ ਮਾਨਾਂਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।