ਬਾਰਡਰ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਉੱਚੇ ਕੱਦ ਦੀਆਂ ਫਸਲਾਂ ਲਗਾਉਣ ਤੇ ਪੂਰਨ ਪਾਬੰਦੀ

ਖ਼ਬਰ ਸ਼ੇਅਰ ਕਰੋ
035610
Total views : 131857

ਅੰਮ੍ਰਿਤਸਰ 21 ਮਾਰਚ-(ਸਿਕੰਦਰ ਮਾਨ)-ਕਮਾਂਡਰ 73 ਬਟਾਲੀਅਨ ਬੀ.ਐਸ.ਐਫ. ਅਜਨਾਲਾ ਨੇ ਲਿਖਤੀ ਰੂਪ ਵਿੱਚਸੂਚਿਤ ਕੀਤਾ ਹੈ ਕਿ ਸਰਹੱਦ ਪਾਰ ਤੋ ਡਰੋਨ ਰਾਹੀ ਅਸਲਾ/ਹੀਰੋਇਨ ਵਗੈਰਾ ਦੀ ਖੇਪ ਭਾਰਤ ਵਿੱਚ ਭੇਜਣ ਦੀ ਲਗਾਤਾਰ ਕੋਸਿ਼ਸ਼ ਕੀਤੀ ਜਾ ਰਹੀ ਹੈ ਅਤੇ ਕੁਝ ਕਿਸਾਨਾਂ ਵੱਲੋ ਅੰਤਰਰਾਸ਼ਟਰੀ ਬਾਰਡਰ ਤੋਂ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਉਚੇ ਕੱਦ ਦੇ ਬੂਟੇ ਪਾਪੂਲਰ, ਸਫੈਦੇ, ਬਗੀਚੇ, ਗੰਨਾ ਅਤੇ ਹੋਰ ਉਚੇ ਕੱਦ ਦੀਆਂ ਫਸਲਾਂ ਆਦਿ ਲਗਾਇਆ ਹੋਈਆਂ ਹਨ। ਇਸ ਤੋਂ ਇਲਾਵਾ ਇਸ ਘੇਰੇ ਅੰਦਰ ਉਚੀਆਂ ਇਮਾਰਤਾਂ ਦੀ ਬਣਾਈਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ਦੇਸ਼ ਵਿਰੋਧੀਆਂ ਵੱਲੋ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਣ ਦਾ ਵੀ ਅੰਦੇਸ਼ਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜਰੂਰੀ ਕਦਮ ਉਠਾਉਣੇ ਅਤਿ ਜਰੂਰੀ ਹਨ।
ਇਸ ਸਥਿਤੀ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਮੈਂ ਘਨਸ਼ਾਮ ਥੋਰੀ, ਆਈ.ਏ.ਐਸ, ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਜ਼ਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਇਹ ਹੁਕਮ ਇੱਕਤਰਫਾ ਪਾਸ ਕਰਦਾ ਹਾਂ ਕਿ ਕੋਈ ਵੀ ਕਿਸਾਨ ਅੰਤਰਰਾਸ਼ਟਰੀ ਬਾਰਡਰ ਅਤੇ ਬਾਰਡਰ ਸੁਰੱਖਿਆ ਫੈਂਸ ਦੇ ਵਿਚ ਅਤੇ ਬਾਰਡਰ ਸੁਰੱਖਿਆ ਫੈਂਸ ਤੋਂ ਭਾਰਤੀ ਇਲਾਕੇ ਵਾਲੇ ਪਾਸੇ ਇੱਕ ਕਿਲੋਮੀਟਰ ਦੇ ਇਲਾਕੇ ਦੇ ਅੰਦਰ ਉਚੇ ਕੱਦ ਦੀਆਂ ਫਸਲਾਂ ਆਦਿ ਨਹੀ ਲਗਾਵੇਗਾ ਨਾ ਹੀ ਇਸ ਏਰੀਏ ਵਿਚ ਉਚੀਆਂ ਇਮਾਰਤਾਂ ਦੀ ਉਸਾਰੀ ਕਰੇਗਾ।
ਇਹ ਹੁਕਮ ਮਿਤੀ 30-06-2024 ਤੱਕ ਲਾਗੂ ਰਹੇਗਾ।
=–==