ਮਾਤਾ ਗੁਰਦੀਪ ਕੌਰ ਨਮਿਤ ਅੰਤਿਮ ਅਰਦਾਸ-

ਖ਼ਬਰ ਸ਼ੇਅਰ ਕਰੋ
049254
Total views : 164255

ਜੰਡਿਆਲਾ ਗੁਰੂ,(ਨਸੀਹਤ ਬਿਊਰੋ)- ਅਦਾਰਾ ‘ਨਸੀਹਤ ਟੂਡੇ’ ਦੇ ਮੁੱਖ ਸੰਪਾਦਕ ਰਣਜੀਤ ਸਿੰਘ ਜੋਸਨ ਦੇ ਮਰਹੂਮ ਮਾਤਾ ਗੁਰਦੀਪ ਕੌਰ ਜੀ, ਜੋ ਬੀਤੀ 21 ਫਰਵਰੀ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ,  ਨਮਿਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਗਏ,  ਉਪਰੰਤ ਅੰਤਿਮ ਅਰਦਾਸ ਗੁਰੂਦੁਆਰਾ ਬਾਬਾ ਹੰਦਾਲ ਸਾਹਿਬ ਜੀ, ਜੰਡਿਆਲਾ ਗੁਰੂ ਵਿਖੇ ਹੋਈ। ਇਸ ਮੌਕੇ ਭਾਈ  ਸਿੰਘ ਹਜੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਅੰਗਰੇਜ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਗੁਰਦੁਆਰਾ ਬਾਬਾ ਹੁੰਦਾਲ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ ਜੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੋਕੇ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੂਆਂ, ਜਿੰਨਾਂ ‘ਚ ਜਥੇਦਾਰ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ, ਭਾਈ ਸਤਿੰਦਰਪਾਲ ਸਿੰਘ,  ਕਾਮਰੇਡ ਬੰਤ ਬਰਾੜ ਸਕੱਤਰ ਸੀ.ਪੀ. ਆਈ ਪੰਜਾਬ, ਭੈਣ ਜੀ ਰਜਿੰਦਰ ਕੌਰ ਪ੍ਰਧਾਨ ਇਸਤਰੀ ਸਭਾ ਪੰਜਾਬ,  ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ, ਡਾ. ਮਨਜੀਤ ਸਿੰਘ ਹਮਜਾ, ਅਵਤਾਰ ਸਿੰਘ ਟੱਕਰ ਕਾਂਗਰਸੀ ਆਗੂ ਅਤੇ ਸੁਰਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਮਰਹੂਮ ਮਾਤਾ ਗੁਰਦੀਪ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨਾਂ ਦੇ ਸਪੁੱਤਰ ਰਣਜੀਤ ਸਿੰਘ ਜੋਸਨ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅੰਤ ‘ਚ ਜਥੇਦਾਰ ਮਨਜੀਤ ਸਿੰਘ ਹਮਜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਜੰਡਿਆਲਾ ਗੁਰੂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਦੇ ਭਰਾ ਸਤਿੰਦਰ ਸਿੰਘ, ਐਸ.ਐਚ.ੳ ਨਰੇਸ਼ ਕੁਮਾਰ, ਡਾ. ਕੰਵਰ ਕੁਲਦੀਪ ਸਿੰਘ ਮੱਲੀ, ਡਾ. ਦਿਲਬਾਗ ਸਿੰਘ ਧੰਜੂ ਸਾਬਕਾ ਚੀਫ ਖੇਤੀਬਾੜੀ ਅਫਸਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏ.ਆਰ, ਜਥੇਦਾਰ ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਿੰਦਰ ਸਿੰਘ ਧੁੰਨਾ ਜਿਲਾ ਪ੍ਰਧਾਨ, ਐਡਵੋਕੇਟ ਗਗਨਦੀਪ ਸਿੰਘ ਮੀਰਾਂਕੋਟ, ਸਰਬਜੀਤ ਸਿੰਘ ਡਿੰਪੀ ਪ੍ਰਧਾਨ ਆਪ, ਨਰੇਸ਼ ਪਾਠਕ ਮੈਂਬਰ ਪੰਜਾਬ ਸਰਵਿਸ ਸਲੈਕਸ਼ਨ ਬੋਰਡ, ਰਘਬੀਰ ਸਿੰਘ ਐਕਸੀਅਨ ਜੰਡਿਆਲਾ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਡਾ. ਮਨਜੀਤ ਸਿੰਘ ਰਟੌਲ ਐਸ.ਐਮ.ੳ ਮਾਨਾਂਵਾਲਾ, ਕਸ਼ਮੀਰ ਸਿੰਘ ਜਾਣੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਡਾ. ਹਰਜਿੰਦਰ ਸਿੰਘ ਧੰਜਲ, ਡਾ. ਨਿਰਮਲ ਸਿੰਘ,

ਕਾਮਰੇਡ ਹਰਭਜਨ ਸਿੰਘ, ਕਾਮਰੇਡ ਪ੍ਰਿਥੀਪਾਲ ਸਿੰਘ ਮਾਛੀਵਾੜਾ, ਕਾਮਰੇਡ ਗੁਰਮੁਖ ਸਿੰਘ ਸ਼ੇਰਗਿੱਲ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰ, ਕਾਮਰੇਡ ਭੈਣ ਜੀ ਪਾਲੀ, ਪੁਖਰਾਜ ਸਿੰਘ ਐਸ.ਡੀ.ੳ, ਭੁਪਿੰਦਰ ਸਿੰਘ ਖਲਚੀਆਂ, ਐਡਵੋਕੇਟ ਸਰਬਜੀਤ ਸਿੰਘ ਜੋਸਨ, ਐਡਵੋਕੇਟ ਮਨੀ ਚੋਪੜਾ, ਰਾਕੇਸ਼ ਕੁਮਾਰ ਰਿੰਪੀ, ਚਰਨਜੀਤ ਸਿੰਘ ਟੀਟੋ, ਸ਼੍ਰੀਮਤੀ ਡਿੰਪਲ ਕੌਂਸਲਰ, ਆਸ਼ੂ ਵਿਨਾਇਕ ਕੌਂਸਲਰ, ਜਥੇਦਾਰ ਬਲਵੰਤ ਸਿੰਘ ਪੰਡੋਰੀ, ਜਸਜੀਤ ਸਿੰਘ ਢਿਲੋਂ ਮੈਨੇਜਰ, ਭਾਈ ਪ੍ਕਾਸ਼ ਸਿੰਘ, ਆਦਿ ਅਤੇ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਿੰਨਾਂ ਮਰਹੂਮ ਮਾਤਾ ਗੁਰਦੀਪ ਕੌਰ ਦੇ ਸਪੁੱਤਰ ਰਣਜੀਤ ਸਿੰਘ ਜੋਸਨ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।