ਤਜਿੰਦਰ ਸਿੰਘ ਚੰਦੀ ਮੁੜ ਭਾਜਪਾ ਚ ਹੋਏ ਸ਼ਾਮਲ – ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਦੇ ਸਕੱਤਰ ਨਿਯੁਕਤ-

ਖ਼ਬਰ ਸ਼ੇਅਰ ਕਰੋ
035631
Total views : 131886

ਅੰਮ੍ਰਿਤਸਰ,  1 ਅਪ੍ਰੈਲ-( ਸਿਕੰਦਰ ਮਾਨ)- ਅੱਜ ਜੰਡਿਆਲਾ ਗੁਰੂ ਵਿਖੇ ‌ ਸੀਨੀਅਰ ਆਗੂ ਤਜਿੰਦਰ ਸਿੰਘ ਚੰਦੀ ਨੂੰ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਕਰਨ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜ਼ਿਲਾ ਦਿਹਾਤੀ ਪ੍ਰਧਾਨ ‌ਸ. ਮਨਜੀਤ ਸਿੰਘ ਮੰਨਾ ਮੀਆਂਵਿੰਡ, ਲੋਕ ਸਭਾ ਕਨਵੀਨਰ ਮਨਜੀਤ ਸਿੰਘ ਰਾਏ, ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ, ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਗੁਰਪ੍ਰਤਾਪ ਸਿੰਘ ਟਿੱਕਾ, ਚੇਅਰਮੈਨ ਕੰਵਰਬੀਰ ਸਿੰਘ ਮੰਜਿਲ , ਅਜੇਬੀਰਪਾਲ ਸਿੰਘ ਰੰਧਾਵਾ , ਕੁਨੰਣ ਸਿੰਘ, ਭਗਵਾਨ ਦਾਸ, ਕੇਸ਼ਵ ਚੰਦਰ, ਇੰਦਰਪਾਲ ਜੈਨ, ਮੁਕੇਸ਼ ਕੁਮਾਰ , ਬਿੱਟੂ ਲਾਹੌਰੀਆ, ਦੀਪਕ ਕੁਮਾਰ ਅਤੇ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਨੇ ਜੀ ਆਇਆ ਆਖਿਆ ।

ਇਸ ਮੌਕੇ ‘ਤੇ ਤਜਿੰਦਰ ਸਿੰਘ ਚੰਦੀ  ਨੂੰ ਭਾਰਤੀ ਜਨਤਾ ਪਾਰਟੀ ਓ.ਬੀ.ਸੀ ਮੋਰਚਾ ਪੰਜਾਬ ਦਾ ਸਕੱਤਰ ਅਤੇ ਕਪਿਲ ਦੇਵ  ਨੂੰ ਜੰਡਿਆਲਾ ਗੁਰੂ ਸ਼ਹਿਰੀ ਦਾ ਮੰਡਲ ਪ੍ਰਧਾਨ ਵੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ।