18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਦੇ ਫ਼ੋਰਮ ਨੂੰ ਕੇਰਲ ਤੋਂ 17 ਅਤੇ ਤਾਮਿਲਨਾਡੂ ਤੋਂ 52 ਜਥੇਬੰਦੀਆਂ ਦਾ ਮਿਲਿਆ ਸਮਰਥਨ

ਖ਼ਬਰ ਸ਼ੇਅਰ ਕਰੋ
035609
Total views : 131856

ਦਿੱਲੀ ਮੋਰਚੇ ਦੇ ਐਲਾਨ ਨੂੰ ਵੱਡਾ ਹੁੰਗਾਰਾ —

ਚੰਡੀਗੜ੍ਹ,  18 ਜਨਵਰੀ — 13 ਫਰਵਰੀ ਨੂੰ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਪੂਰੇ ਭਾਰਤ ਵਿਆਪਕ ਰੂਪ ਲੈ ਰਹੀਆਂ ਹਨ ਜਿਸਦੇ ਚਲਦੇ 18 ਉੱਤਰ ਭਾਰਤੀ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਤਿਆਰੀਆਂ ਦੇ ਭਾਰਤ ਦੌਰੇ ਤੇ ਚਲ ਰਹੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਤੂਫ਼ਾਨੀ ਦੌਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਰਿਆਣਾ ਉਤਰਪਰਦੇਸ਼, ਬਿਹਾਰ ਮਗਰੋਂ ਹੁਣ ਤਾਮਿਲਨਾਡੂ ਦੀਆਂ 52 ਜਥੇਬੰਦੀਆਂ ਵੱਲੋਂ ਪੁਦੁਕੋਟੀ ਵਿੱਚ ਮੀਟਿੰਗ ਕਰਕੇ ਦਿੱਲੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਹੈ ਜਿਸ ਸਦਕਾ 18 ਉੱਤਰ ਭਾਰਤੀ ਜਥੇਬੰਦੀਆਂ ਦੇ ਫੋਰਮ ਦੇ ਯਤਨਾਂ ਨੂੰ ਵੱਡਾ ਬਲ ਮਿਲਿਆ ਹੈ।

ਮਿਸਟਰ ਜੌਹਨ ਪ੍ਰਧਾਨ ਔਰਗੈਨਿਕ ਫਾਰਮਰਜ਼ ਐਸੋਸੀਏਸ਼ਨ ਕੇਰਲਾ ਸਮੇਤ ਕੇਰਲ ਤੋਂ 16 ਜਥੇਬੰਦੀਆਂ ਵੱਲੋਂ ਮੋਰਚੇ ਨੂੰ ਸਫ਼ਲ ਬਣਾਉਣ ਲਈ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜੀ.ਐਸ. ਸਟੇਟ ਜਨਰਲ ਸਕੱਤਰ ਭਾਰਤੀ ਕ੍ਰਿਸ਼ਕ ਸਮਾਜ ਪੁਦੂਕੋਟੀ ਤਾਮਿਲਨਾਡੂ, ਵੀ ਕੇ ਐਸ ਕੇ ਸੇਂਠੀਲਕੁਮਾਰ ਕੋਇੰਬਟੂਰ ਤਾਮਿਲਨਾਡੂ, ਸੰਦਲ ਕੁਮਾਰ, ਡਾਕਟਰ ਕੱਪੁ ਸਵਾਮੀ, ਬਾਲ ਤ੍ਰਿਸ਼ਿਦਰ, ਨਰਾਇਣ ਸਵਾਮੀ, ਐਡ. ਗੁਰੂ ਸਵਾਮੀ, ਰਾਜਵਿੰਦਰ ਸਿੰਘ ਗੋਲਡਨ, ਸਰਵਣ ਸਿੰਘ ਪੰਧੇਰ, ਗੁਰਮੀਤ ਮਾਂਗਟ ਮਜੂਦ ਰਹੇ।