Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਜ਼ਿਲਾ ਸਕਰੀਨਿੰਗ ਕਮੇਟੀ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤਰਨਤਾਰਨ ਦੀ ਹੋਈ ਮੀਟਿੰਗ

ਖ਼ਬਰ ਸ਼ੇਅਰ ਕਰੋ
051768
Total views : 168654

ਐੱਨ. ਐੱਸ. ਐਫ. ਡੀ. ਸੀ. ਸਕੀਮ ਤਹਿਤ 05 ਬਿਨੈਕਾਰਾਂ ਦੇ 10 ਲੱਖ ਰੁਪਏ ਦੇ ਕਰਜ਼ਾ ਕੇਸ ਕੀਤੇ ਗਏ ਮਨਜ਼ੂਰ
ਤਰਨ ਤਾਰਨ, 18 ਜਨਵਰੀ -(ਡਾ. ਦਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਕਰੀਨਿੰਗ ਕਮੇਟੀ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤਰਨਤਾਰਨ ਦੀ ਮੀਟਿੰਗ ਅੱਜ ਦਫਤਰ ਜ਼ਿਲਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਤਰਨ ਤਾਰਨ ਵਿਖੇ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲਾ ਸਕਰੀਨਿੰਗ ਕਮੇਟੀ ਦੇ ਮੈਂਬਰ ਵਜੋਂ ਉਪ-ਅਰਥ ਤੇ ਅੰਕੜਾ ਸਲਾਹਕਾਰ ਤਰਨ ਤਾਰਨ ਡਾ. ਅਮਨਦੀਪ ਸਿੰਘ, ਜ਼ਿਲਾ ਲੀਡ ਮੈਨੇਜਰ (ਪੰਜਾਬ ਨੈਸ਼ਨਲ ਬੈਂਕ ਤਰਨਤਾਰਨ) ਸ੍ਰੀ ਨਿਰਮਲ ਰਾਏ ਅਤੇ ਫੰਕਸ਼ਨਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਤਰਨਤਾਰਨ ਸ੍ਰੀ ਅਮਰਜੀਤ ਖੰਨਾ ਸ਼ਾਮਿਲ ਹੋਏ ।
ਇਸ ਮੀਟਿੰਗ ਵਿੱਚ ਨੈਸ਼ਨਲ ਸ਼ਡਿਊਲਕਾਸਟ ਫਾਇਨਾਂਸ ਕਾਰਪੋਰੇਸ਼ਨ (ਐਨ. ਐਸ. ਐਫ. ਡੀ. ਸੀ.) ਸਕੀਮ ਦੇ ਕੁੱਲ 07 ਬਿਨੈਕਾਰਾ ਦੇ ਕਰਜ਼ਾ ਕੇਸ ਕਮੇਟੀ ਅੱਗੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 05 ਬਿਨੈਕਾਰਾ ਦੇ ਕਰਜ਼ਾ ਕੇਸ, ਜਿੰਨ੍ਹਾਂ ਦੀ ਕੁੱਲ ਰਕਮ 10 ਲੱਖ ਰੁਪਏ ਬਣਦੀ ਹੈ, ਮਨਜ਼ੂਰ ਕੀਤੇ ਗਏ।ਇਸ ਤੋਂ ਇਲਾਵਾ ਬੈਂਕ ਟਾਈਅੱਪ ਸਕੀਮ (ਬੀ. ਟੀ. ਐੱਸ.) ਦੇ ਵੀ ਕੁੱਲ 21 ਬਿਨੈਕਾਰਾਂ ਦੇ ਕਰਜ਼ਾ ਕੇਸ ਕਮੇਟੀ ਅੱਗੇ ਪੇਸ਼ ਕੀਤੇ ਗਏ, ਜਿੰਨ੍ਹਾਂ ਵਿੱਚ 21 ਬਿਨੈਕਾਰਾ ਦੇ ਕਰਜ਼ਾ ਕੇਸਾਂ ਵਿੱਚ 10.50 ਲੱਖ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਗਈ।
ਇਸ ਮੌਕੇ ਜ਼ਿਲਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਤਰਨਤਾਰਨ ਵਿਖੇ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਸਿੱਧਾ ਕਰਜ਼ਾ ਸਕੀਮਾਂ, ਨੈਸ਼ਨਲ ਸ਼ਡਿਊਲਕਾਸਟ ਫਾਇਨਾਂਸ ਕਾਰਪੋਰੇਸ਼ਨ (ਐਨ. ਐਸ. ਐਫ. ਡੀ. ਸੀ.), ਨੈਸ਼ਨਲ ਸਫ਼ਾਈ ਕਰਨਚਾਰੀ ਫਾਇਨਾਂਸ ਕਾਰਪੋਰੇਸ਼ਨ (ਐਨ. ਐਸ. ਕੇ. ਐਫ. ਡੀ. ਸੀ), ਨੈਸ਼ਨਲ ਦਿਵਿਆਂਗ ਫਾਇਨਾਂਸ ਕਾਰਪੋਰੇਸ਼ਨ (ਐਨ. ਐਚ. ਐਫ. ਡੀ. ਸੀ) ਅਤੇ ਬੈਂਕ ਟਾਈਅੱਪ (ਬੀ. ਟੀ. ਐੱਸ.) ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ।ਇੰਨ੍ਹਾਂ ਕਰਜ਼ਾ ਸਕੀਮਾਂ ਰਾਹੀ ਇਹ ਕਰਜ਼ਾ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਤੋਂ ਲੈ ਕੇ 05 ਲੱਖ ਰੁਪਏ ਤੱਕ ਦਾ ਕਰਜ਼ਾ ਕੋਈ ਵੀ ਕਾਰੋਬਾਰ ਨੂੰ ਚਲਾਉਣ ਲਈ ਮੁਹੱਈਆ ਕਰਵਾਇਆ ਜਾਂਦਾ ਹੈ।ਇਹ ਕਰਜ਼ਾ ਸਧਾਰਨ ਵਿਆਜ਼ ਜੋ 5% ਤੋਂ ਲੈ ਕੇ 8% ਤੱਕ ਦਿੱਤਾ ਜਾਂਦਾ ਹੈ।
————