




Total views : 137457







1.10 ਕਰੋੜ ਰੁਪਏ ਆਉਣਗੇ ਖ਼ਰਚ
ਅੰਮ੍ਰਿਤਸਰ 1 ਅਪੈ੍ਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਵੱਚਨਬੱਧ ਹੈ ਅਤੇ ਸੂਬੇ ਵਿਚ ਕੋਈ ਵੀ ਸੜਕ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਤੇ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਵਲੋ ਪਿੰਡ ਗਦਲੀ ਦਾ ਦੋਰਾ ਕਰਨ ਉਪਰੰਤ ਕੀਤਾ।
ਸ: ਈ.ਟੀ.ਓ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋ ਮੇਰੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਖਜਾਲਾ ਤੋ ਭੰਗਵਾਂ ਵਾਇਆ ਗਦਲੀ ਸੜਕ ਚੋੜੀ ਹੋ ਚੁੱਕੀ ਹੈ,ਜਿਸ ਕਰਕੇ ਇਸ ਸੜਕ ਉਪਰ ਭਾਰੀ ਆਵਾਜਾਈ ਬਣੀ ਰਹਿੰਦੀ ਹੈ ਪਰੰਤੂ ਗਦਲੀ ਵਿਖੇ ਡਰੇਨ ਉਪਰ ਪੁਲ ਬਹੁਤ ਤੰਗ ਹੈ,ਜਿਸ ਕਰਕੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਮਣਾ ਕਰਨਾ ਪੈਦਾ ਹੈ। ਲੋਕ ਨਿਰਮਾਣ ਮੰਤਰੀ ਨੇ ਤੁਰੰਤ ਹੀ ਪੁਲ ਵਾਲੀ ਥਾਂ ਦਾ ਜਾਇਜਾ ਲਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੁਲ ਨੂੰ ਨਵਾਂ 10 ਮੀਟਰ ਚੋੜਾ ਬਣਾ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਮੁਸ਼ਕਲ ਹੱਲ ਹੋ ਸਕੇ। ਉਨ੍ਹਾਂ ਦੱਸਿਆ ਕਿ 1.10 ਕਰੋੜ ਰੁਪਏ ਦੀ ਲਾਗਤ ਨਾਲ ਇਸ ਪੁਲ ਨੂੰ ਚੋੜਿਆ ਕੀਤਾ ਜਾਵੇਗਾ,ਜਿਸ ਨਾਲ ਭਾਰੀ ਗੱਡੀਆਂ ਦਾ ਆਉਣਾ ਜਾਣਾ ਵੀ ਸੁਖਾਲਾ ਹੋ ਜਾਵੇਗਾ।
ਲੋਕ ਨਿਰਮਾਣ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਜ਼ਲਦ ਤੋ ਜ਼ਲਦ ਇਸ ਕੰਮ ਨੂੰ ਸ਼ੁਰੂ ਕਰਵਾਇਆ ਜਾਵੇ ਅਤੇ ਗੁਣਵਤਾ ਦਾ ਖਾਸ ਧਿਆਨ ਰੱਖਿਆ ਜਾਵੇ। ਸ: ਈ.ਟੀ.ਓ ਨੇ ਇਸ ਦੋਰਾਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਅਧਿਕਾਰੀਆਂ ਨੂੰ ਮੋਕੇ ਤੇ ਹੀ ਮੁਸ਼ਕਲਾਂ ਹੱਲ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਚੇਅਰਮੈਨ ਸ: ਗੁਰਵਿੰਦਰ ਸਿੰਘ,ਸਰਪੰਚ ਸ: ਅੰਮ੍ਰਿਤਪਾਲ ਸਿੰਘ,ਨਿਸ਼ਾਨ ਸਿੰਘ, ਜਗਰੂਪ ਸਿੰਘ ਤੋ ਇਲਾਵਾ ਪਿੰਡ ਵਾਸੀ ਹਾ਼ਜਰ ਸਨ।
ਕੈਪਸ਼ਨ: ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਗਦਲੀ ਪੁਲ ਦਾ ਮੁਆਇਨਾ ਕਰਦੇ ਹੋਏ।






