Total views : 131852
Total views : 131852
ਅੰਮ੍ਰਿਤਸਰ, 21 ਜਨਵਰੀ-( ਡਾ. ਮਨਜੀਤ ਸਿੰਘ)- ਐਸ.ਐਸ. ਪੀ ਅੰਮ੍ਰਿਤਸਰ (ਦਿਹਾਤੀ) ਸ੍ਰੀ ਸਤਿੰਦਰ ਸਿੰਘ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਸ. ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆਂ ਐਸ. ਆਈ. ਬਿਕਮਰਜੀਤ ਸਿੰਘ ਸਮੇਤ ਪੁਲਿਸ ਫੋਰਸ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਜੁੱਲੂਪੁਰ ਖੈੜਾ ਨੂੰ ਕਾਬੂ ਕਰਕੇ ਉਸ ਪਾਸੋ 5O ਗ੍ਰਾਮ ਹੈਰੋਇਨ ਸਮੇਤ ਇਕ ਇਨੋਵਾ ਕਾਰ ਬਰਾਮਦ ਕੀਤੀ ਗਈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 21/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਖਲਚੀਆਂ ਦਰਜ ਕੀਤਾ ਗਿਆ।