ਪੰਜਾਬ ਸਰਕਾਰ ਵੱਲੋਂ ਕਣਕ ਦੇ ਬੀਜ ‘ਤੇ ਸਬਸਿਡੀ ਦੇਣ ਲਈ ਪਨਸੀਡ ਰਾਜ ਬੀਜ ਨੋਡਲ ਏਜੰਸੀ ਘੋਸ਼ਿਤ–ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035611
Total views : 131858

ਕਿਸਾਨ ਵੀਰਾਂ ਨੂੰ ਖਰੀਦ ਸਮੇਂ ਹੀ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ–
ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਅਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ ਕਣਕ ਦੇ ਬੀਜ ਦੀ ਸਬਸਿਡੀ —
ਸਰਕਾਰ ਵੱਲੋਂ ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਸਬੰਧੀ ਪਾਲਿਸੀ ਜਾਰੀ–
ਤਰਨ ਤਾਰਨ, 18 ਅਕਤੂਬਰ -(ਡਾ. ਦਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਬੀਜ ‘ਤੇ ਸਬਸਿਡੀ ਦੇਣ ਲਈ ਪਨਸੀਡ ਨੂੰ ਰਾਜ ਬੀਜ ਨੋਡਲ ਏਜੰਸੀ ਘੋਸ਼ਿਤ ਕੀਤਾ ਗਿਆ ਹੈੈ ਅਤੇ ਕਣਕ ਦੇ ਬੀਜ ਦੀ ਸਬਸਿਡੀ ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਅਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹਾੜੀ 2022-23 ਦੌਰਾਨ ਕਿਸਾਨ ਵੀਰਾਂ ਨੂੰ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਖਰੀਦ ਸਮੇਂ ਹੀ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਸਬਸਿਡੀ ਦੀ ਰਕਮ ਪਨਸੀਡ ਰਾਹੀਂ ਸਬੰਧਤ ਏਜੰਸੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ ।ਕਣਕ ਦੇ ਤਸਦੀਕਸ਼ੁਦਾ ਬੀਜ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ‘ਤੇ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਪਹਿਲ ਦੇ ਆਧਾਰ ਉੱਤੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਤੋਂ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.agri.punjab.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਵੀਰ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਵਿੱਚ ਮਿਤੀ 26 ਅਕਤੂਬਰ, 2022 ਤੱਕ ਜਮ੍ਹਾਂ ਕਰਵਾ ਸਕਦੇ ਹਨ ਅਤੇ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ `ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਯੋਗ ਪਾਈਆਂ ਅਰਜ਼ੀਆਂ ਵਾਲੇ ਕਿਸਾਨਾਂ ਨੂੰ ਤੁਰੰਤ ਪਰਮਿਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਬਲਾਕ ਵਿੱਚ ਅਲਾਟ ਕੀਤੀ ਗਿਣਤੀ ਤੋਂ ਵੱਧ ਬਿਨੈ ਪੱਤਰ ਪ੍ਰਾਪਤ ਹੁੰਦੇ ਹਨ ਤਾਂ ਡਰਾਅ ਆਫ਼ ਲਾਟਸ ਰਾਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਨਣ ਸੰਸਥਾ ਵੱਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਸਹਿਕਾਰੀ ਅਦਾਰੇ ਜਿਵੇਂ ਕਿ ਪਨਸੀਡ ਜੋ ਕਿ ਰਾਜ ਬੀਜ ਨੋਡਲ ਏਜੰਸੀ ਤੋਂ ਇਲਾਵਾ ਐੱਨ. ਐੱਸ. ਸੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋਂ, ਪੰਜਾਬ ਐਗੋ, ਆਈ. ਐੱਫ. ਐੱਫ. ਡੀ. ਸੀ./ ਇਫਕੋ, ਐੱਚ. ਆਈ. ਐੱਲ, ਨੈਫੈਡ, ਐੱਨ. ਐੱਫ. ਐੱਲ ਆਦਿ ਦੇ ਸੇਲ ਸੈਟਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਸਬਸਿਡੀ ਦੀ ਰਕਮ ਘਟਾ ਕੇ ਪ੍ਰਾਪਤ ਕਰਨਗੇ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪਰਮਿਟ ਦੇ ਆਧਾਰ ਤੇ ਬੀਜ ਖਰੀਦਣ ਉਪਰੰਤ ਕਿਸਾਨ ਤਸਦੀਕ ਸੁਦਾ ਬੀਜ ਦਾ ਬਿੱਲ ਅਤੇ ਕਣਕ ਦੇ ਬੀਜ ਵਾਲਾ ਸਰਟੀਫਿਕੇਸ਼ਨ ਟੈਗ ਸਬੰਧਤ ਖੇਤੀਬਾੜੀ ਬਲਾਕ ਦਫਤਰ,ਸਹਿਕਾਰੀ ਸਭਾਵਾਂ,ਰਜਿਸਟਰਡ ਡੀਲਰ, ਸੇਲ ਸੈਂਟਰ ਕੋਲ ਬੀਜ ਦੀ ਖਰੀਦ ਸਮੇਂ ਹੀ ਜਮ੍ਹਾਂ ਕਰਵਾਏਗਾ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੇ ਤਸਦੀਕੁਸਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਨਵੀਂਆਂ ਕਿਸਮਾਂ ਐੱਚ. ਡੀ. 3086, ਉਨਤ ਪੀ. ਬੀ. ਡਬਲਯੂ 343,ਉਨਤ ਪੀ. ਬੀ. ਡਬਲਯੂ 550, ਪੀ. ਬੀ. ਡਬਲਯੂ 1 ਜਿੰਕ, ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ 677, ਡਬਲਯੂ. ਐੱਚ. 1105, ਪੀ. ਬੀ. ਡਬਲਯੂ 766, ਐੱਚ. ਡੀ. 3226, ਡੀ. ਬੀ. ਡਬਲਯੂ, 187, ਡੀ. ਬੀ. ਡਬਲਯੂ 222, ਡੀ. ਬੀ. ਡਬਲਯੂ 303 ਅਤੇ ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ 752, ਪੀ. ਬੀ. ਡਬਲਯੂ 757, ਪੀ. ਬੀ. ਡਬਲਯੂ 771 ਅਤੇ ਬਰਾਨੀ ਹਾਲਾਤਾਂ ਲਈ ਪੀ. ਬੀ. ਡਬਲਯੂ 660 ‘ਤੇ ਹੀ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਸਰਟੀਫਾਈਡ ਬੀਜ ਲੈਣ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਆਪਣੀਆਂ ਦਰਖਾਸਤਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਉਣ ਤਾਂ ਜੋ ਕਣਕ ਦਾ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।
————-