13 ਫਰਵਰੀ ਨੂੰ ਦਿੱਲੀ ਵਿਖੇ ਲੱਗ ਰਹੇ ਮੋਰਚੇ ਸੰਬੰਧੀ ਜੋਨ ਝੋਕ ਟਹਿਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਮੀਟਿੰਗਾਂ — 

ਖ਼ਬਰ ਸ਼ੇਅਰ ਕਰੋ
035613
Total views : 131860

ਫਿਰੋਜ਼ਪੁਰ,  24 ਜਨਵਰੀ — ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਝੋਕ ਟਹਿਲ ਸਿੰਘ ਦੇ ਪਿੰਡ ਹਾਜੀ ਵਾਲਾ, ਖਾਈ ਫੇਮੇਕੀ, ਪੀਰੂ ਵਾਲਾ, ਭੂਰੇ, ਕਿਲੀ, ਨਵਾਂ ਕਿਲਾ ਅਤੇ ਸ਼ਰੀਹ ਵਾਲਾ ਚ ਜੋਨ ਪ੍ਰਧਾਨ ਬੂਟਾ ਸਿੰਘ ਅਤੇ ਜੋਨ ਸਕੱਤਰ ਗੁਰਨਾਮ ਸਿੰਘ ਅਲੀਕੇ ਦੀ ਅਗਵਾਈ ਵਿਚ ਪਿੰਡ ਪੱਧਰੀ ਮੀਟਿੰਗਾ ਕੀਤੀਆਂ ਗਈਆਂ। ਕਿਸਾਨਾਂ ਮਜਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਫਿਰੋਜ਼ਪੁਰ ਦੇ ਜੋਨ ਝੋਕ ਟਹਿਲ ਸਿੰਘ ਚ ਵਿਸ਼ੇਸ਼ ਤੌਰ ਤੇ ਪਹੁਚੇ ਸੂਬਾ ਪ੍ਰਧਾਨ ਸ ਸੁਖਵਿਦਰ ਸਿੰਘ ਸਭਰਾ ਨੇ ਕਿਹਾ ਕਿ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ( ਗੇੈਰ ਰਾਜਨੀਤਕ)ਵੱਲੋਂ ਅਤੇ ਹੋਰ ਭਾਰਤ ਦੀਆ ਕਿਸਾਨ ਜਥੇਬੰਦੀਆ ਇਕ ਮੰਚ ਤੇ ਇਕੱਠੇ ਹੋ ਕੇ ਮੋਦੀ ਸਰਕਾਰ ਖਿਲਾਫ 13 ਫਰਵਰੀ ਨੂੰ ਦਿੱਲੀ ਵੱਡੇ ਪੱਧਰ ਤੇ ਮੋਰਚਾ ਲਗਾਉਣ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਵਲੋਂ ਕਿਸਾਨੀ ਅੰਦੋਲਨ ਦੌਰਾਨ ਕੀਤੇ ਹੋਏ ਵਾਧੇ ਤੋਂ ਮੁਨਕਰ ਹੋ ਗਈ ਹੈ। ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ , ਕਿਸਾਨਾਂ ਮਜ਼ਦੂਰਾਂ ਦੀ 2024 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ , 15 ਲੱਖ ਹਰ ਖਾਤੇ ਵਿੱਚ ਪਾਉਣ ਆਦਿ ਵਾਧੇ ਕੀਤੇ ਸਨ। ਉਹਨਾਂ ਚੋਣ ਵਾਧਿਆਂ ਨੂੰ ਵੀ ਲਾਗੂ ਕਰਨ ਤੋਂ ਭੱਜ ਚੁੱਕੀ ਹੈ।ਇਸ ਕਰਕੇ ਵਾਅਦੇ ਤੋ ਮੁਨਕਰ ਹੋਈ ਮੋਦੀ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ।ਆਉਣ ਵਾਲੇ ਸੰਘਰਸ਼ਾਂ ਦੌਰਾਨ 23 ਫਸਲਾ ਤੇ ਐਮ ਐਸ ਪੀ ਗਰੰਟੀ ਕਾਨੂੰਨ ਨੂੰ ਲਾਗੂ ਕਰਵਾਉਣ , ਕਿਸਾਨ ਮਜਦੂਰਾ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਡਾ ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਫਸਲਾਂ ਦੇ ਭਾਅ ਦੇਣ, ਕਿਸਾਨ ਮਜਦੂਰਾਂ ਤੇ ਪਾਏ ਪਰਚੇ ਰੱਦ ਕਰਨ, ਸ਼ਹੀਦ ਪਰਿਵਾਰਾਂ ਨੂੰ ਨੌਕਰੀ ਦੇਣ ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ। ਜੋਨ ਝੋਕ ਟਹਿਲ ਸਿੰਘ ਦੇ ਅਤੇ ਗੁਰੂ ਹਰਸਹਾਏ ਜੋਨ ਹੋਰ ਜਥੇਬੰਦੀਆ ਦੇ ਥਾਣਾ ਲੱਖੋ ਕੇ ਬਹਿਰਾਮ ਨਾਲ ਸਬੰਧਤ ਕੰਮ ਪੈਡਿਗ ਪਏ ਹਨ ਉਹਨਾ ਨੂੰ ਹੱਲ ਕਰਵਾਉਣ ਲਈ 27 ਜਨਵਰੀ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਅਤੇ ਫਿਰੋਜਪੁਰ ਫਾਜ਼ਿਲਕਾ ਰੋਡ ਜਾਮ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੋਨ ਦੀ ਆਗੂ ਟੀਮ ਮੀਤ ਪ੍ਰਧਾਨ ਗੁਰਭੇਜ ਸਿੰਘ ਕਿਲੀ , ਜੋਨ ਖਜਾਨਚੀ ਰਜਿੰਦਰ ਸਿੰਘ ਫੁਲਰਵਨ, ਦਵਿੰਦਰ ਸਿੰਘ ਫੁਲਰਵਨ, ਜਸਵੰਤ ਸਿੰਘ ਸ਼ਰੀਹ ਵਾਲਾ , ਜਰਨੈਲ ਸਿੰਘ ਖਾਈ,ਸਵਰਨ ਸਿੰਘ ਖਾਈ, ਟੀਰਥ ਸਿੰਘ ਪੀਰੂ ਵਾਲਾ,ਰੂੜ ਸਿੰਘ ਹਾਜੀ ਵਾਲਾ, ਕਿੱਕਰ ਸਿੰਘ ਨਵਾ ਕਿਲਾ ਆਦਿ ਹਾਜ਼ਰ ਸਨ।