ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ-

ਖ਼ਬਰ ਸ਼ੇਅਰ ਕਰੋ
035608
Total views : 131855

ਸ਼ਹਿਰ ਵਿਚ ਗੰਦਗੀ ਪਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਨਗਰ ਕੌਂਸਲ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈ – ਕਾਰਜਸਾਧਕ ਅਫਸਰ, ਸੈਨੇਟਰੀ ਇੰਸਪੈਕਟਰ 

ਜੰਡਿਆਲਾ ਗੁਰੂ, 25 ਜੂਨ-(ਸਿਕੰਦਰ ਮਾਨ)- ਸ਼ਹਿਰਾਂ ਨੂੰ ਸਾਫ ਸੁਥਰਾ ਰੱਖਣ ਅਤੇ ਕੂੜੇ ਦੀ ਪ੍ਰੋਸੈਸਿੰਗ ਵੱਲ ਵਿਸ਼ੇਸ਼ ਧਿਆਨ ਦੇਣ ਤੇ ਸਖਤ ਹੁੰਦੇ ਹੋਏ ਐਨ.ਜੀ.ਟੀ ਵੱਲੋਂ ਇਸ ਕੰਮ ਦੀ ਮੋਟਰਿੰਗ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਮਿਤੀ- 25/06/2024 ਨੂੰ ਵੀ.ਸੀ ਦੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੋ ਵੀ ਵਿਅਕਤੀ ਸ਼ਹਿਰ ਵਿੱਚ ਪਬਲਿਕ ਪਲੇਸ ਤੇ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਪਬਲਿਕ ਪ੍ਰੋਪਰਟੀ ਦੀ ਡੀਫੇਸਮੈਂਟ ਦਾ ਕੇਸ ਅਤੇ ਐਨ.ਜੀ.ਟੀ.ਵੱਲੋ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕਾਰਜਸਾਧਕ ਅਫਸਰ ਸ. ਜਗਤਾਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੰਕਲਪ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖੋ ਅਤੇ ਆਪਣਾ ਕੂੜਾ ਗਲੀਆਂ ਨਾਲੀਆਂ ਵਿੱਚ ਨਾ ਸੁਟੋ, ਕੂੜਾ ਸਿਰਫ ਨਗਰ ਕੌਸਲ ਵੱਲੋ ਭੇਜੇ ਜਾਦੇ ਵੇਸਟ ਕਲੈਕਟਰ ਨੂੰ ਹੀ ਦੇਵੋ । ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਬਲਿਕ ਪਲੇਸ ਤੇ ਕੂੜਾ ਸੁੱਟਦਾ ਹੈ ਤਾਂ ਉਸ ਦੀ ਫੋਟੋ ਸਮੇਤ ਲੋਕੇਸ਼ਨ ਲੈ ਕੇ ਨਗਰ ਕੌਂਸਲ ਨੂੰ 9815569108 , 9876221143 ਤੇ ਭੇਜੋ। ਜੋ ਵੀ ਵਿਅਕਤੀ ਫੋਟੋ ਭੇਜੇਗਾ ਉਸ ਨੂੰ ਨਗਰ ਕੌਂਸਲ ਵੱਲੋ ਸਨਮਾਨਿਤ ਕੀਤਾ ਜਾਵੇਗਾ ਅਤੇ ਮਾਣ ਭੇਟਾ ਵੀ ਦਿੱਤੀ ਜਾਵੇਗੀ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਸ਼ਹਿਰ ਵਿਚ ਗੰਦਗੀ ਪਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਗਰ ਕੌਂਸਲ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਉਪਰਾਲਾ ਨਗਰ ਕੌਂਸਲ ਵੱਲੋਂ ਸਰਕਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਅਤੇ ਕੂੜੇ ਦੀ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਦੇ ਲਈ ਕੀਤਾ ਜਾ ਰਿਹਾ ਹੈ।