




Total views : 154247







ਜੰਡਿਆਲਾ ਗੁਰੂ, 01 ਸਤੰਬਰ-(ਸਿਕੰਦਰ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਜੰਡਿਆਲਾ ਗੁਰੂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 2 ਟਰਾਲੀਆਂ ਅਤੇ 7 ਗੱਡੀਆਂ ਰਵਾਨਾਂ ਕੀਤੀਆਂ ਗਈਆਂ। ਇਸ ਉਪਰਾਲੇ ਰਾਹੀਂ ਸੰਕਟ ਵਿੱਚ ਘਿਰੇ ਲੋਕਾਂ ਲਈ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਏਕਤਾ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਜੰਡਿਆਲਾ ਗੁਰੂ, ਧੀਰੇਕੋਟ, ਧਾਰੜ ਆਦਿ ਪਿੰਡਾਂ ਅਤੇ ਜੰਡਿਆਲਾ ਗੁਰੂ ਸ਼ਹਿਰ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਰਾਹਤ ਸਮੱਗਰੀ ਵਿਚ ਰੋਟੀ, ਕੱਪੜਾ, ਮੈਡੀਸਿਨ, ਸੁੱਕਾ ਦੁੱਧ, ਪਸ਼ੂਆਂ ਲਈ ਤੂੜੀ, ਚੋੱਕਰ ਅਤੇ ਹੋਰ ਲੋੜੀਂਦਾ ਜਰੂਰੀ ਵਸਤਾਂ ਸ਼ਾਮਿਲ ਹਨ। ਕਿਸਾਨ ਆਗੂਆਂ ਕਿਹਾ ਕਿ ਉਹ ਹਰ ਹਾਲਤ ਵਿੱਚ ਲੋਕਾਂ ਦੇ ਸੁੱਖ ਦੁੱਖ ਵਿੱਚ ਨਾਲ ਖੜ੍ਹੇ ਹਨ ਅਤੇ ਭਵਿੱਖ ‘ਚ ਵੀ ਇਹ ਯਤਨ ਜਾਰੀ ਰਹੇਗਾ। ਕਿਸਾਨ ਆਗੂਆਂ ਕਿਹਾ ਕਿ ਸਾਨੂੰ ਸਾਰਿਆਂ ਪੰਜਾਬ ਵਾਸੀਆਂ ਨੂੰ ਇੱਕ ਜੁੱਟ ਹੋ ਕੇ ਇਸ ਦੁੱਖ ਦੀ ਘੜੀ ਵਿੱਚ ਆਪਣੇ ਹੜ੍ਹਾਂ ਦੇ ਸ਼ਿਕਾਰ ਹੋਏ ਵੀਰਾਂ ਨਾਲ ਖੜ੍ਹਨਾ ਚਾਹੀਦਾ ਹੈ।
ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਖਾਲਸਾ, ਸਤਨਾਮ ਸਿੰਘ ਧਾਰੜ, ਹਰਮੀਤ ਸਿੰਘ ਧੀਰੇਕੋਟ, ਰਣਬੀਰ ਸਿੰਘ ਭੈਣੀ, ਅਮੋਲਕਜੀਤ ਸਿੰਘ ਨਰੈਣਗੜ੍ਹ, ਰਾਜੂ ਭਲਵਾਨ, ਜਤਿੰਦਰ ਦੇਵ, ਬਲਬੀਰ ਸਿੰਘ ਗੁੰਨੋਵਾਲ, ਸੁੱਖਰੂਪ ਸਿੰਘ ਧਾਰੜ, ਬਲਵਿੰਦਰ ਸਿੰਘ ਕੰਗ, ਜੋਬਨਜੀਤ ਸਿੰਘ, ਜੰਡਿਆਲਾ ਗੁਰੂ ਨਿਵਾਸੀ SSEC ਸਕੂਲ ਦੇ ਚੇਅਰਮੈਨ ਮੰਗਲ ਸਿੰਘ, ਵਿਰਕ ਬੁਆਇਲਰ ਵਾਲੇ ਸੂਬਾ ਸਿੰਘ, ਗੁੱਗਾ ਤੇ ਸਮੂਹ ਜੰਡਿਆਲਾ ਗੁਰੂ ਦੇ ਦੁਕਾਨਦਾਰ ਵੀਰ ਅਤੇ ਪਿੰਡ ਧੀਰੇਕੋਟ ਵਾਸੀ ਹਰਜਿੰਦਰ ਸਿੰਘ ਜਿੰਦਾ, ਪ੍ਰਿੰਸ ਡੱਡਵਾਲ, ਪ੍ਰਭ ਡੱਡਵਾਲ, ਅਜੇ, ਚੰਦਨ ਸਿੰਘ ਆਦਿ ਹਾਜ਼ਰ ਸਨ।






