Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਅੰਮ੍ਰਿਤਸਰ ਦੇ ਕਲੱਬਾਂ ਸਰਵਿਸ ਕਲੱਬ, ਅੰਮ੍ਰਿਤਸਰ ਕਲੱਬ ਅਤੇ ਲਮਸਡੇਨ ਕਲੱਬ ਨੇ ਹੜ ਪੀੜਤਾਂ ਲਈ ਦਿੱਤੀ 3 ਲੱਖ ਦੀ ਸਹਾਇਤਾ-

ਖ਼ਬਰ ਸ਼ੇਅਰ ਕਰੋ
046247
Total views : 154248

ਅੰਮ੍ਰਿਤਸਰ ,1 ਸਤੰਬਰ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਜਨਾਲਾ ਹਲਕੇ ਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹੜ ਪੀੜਿਤ ਲੋਕਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੇਵਲ ਸੋਸ਼ਲ ਮੀਡੀਆ ਉੱਤੇ ਹੀ ਸਰਾਹਨਾ ਨਹੀਂ ਹੋ ਰਹੀ ਬਲਕਿ ਲੋਕ ਉਹਨਾਂ ਦਾ ਸਾਥ ਦੇਣ ਲਈ ਆਰਥਿਕ ਸਹਾਇਤਾ ਦੇਣ ਲਈ ਵੀ ਪਹੁੰਚ ਰਹੇ ਹਨ। ਅੱਜ ਅੰਮ੍ਰਿਤਸਰ ਸ਼ਹਿਰ ਦੇ ਤਿੰਨ ਕਲੱਬਾਂ ਜਿਨਾਂ ਵਿੱਚ ਸਰਵਿਸ ਕਲੱਬ, ਅੰਮ੍ਰਿਤਸਰ ਕਲੱਬ ਅਤੇ ਲਮਸਡੇਨ ਕਲੱਬ ਸ਼ਾਮਿਲ ਹਨ, ਦੇ ਅਹੁਦੇਦਾਰਾਂ ਨੇ ਅਜਨਾਲਾ ਪਹੁੰਚ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਰਾਹਤ ਕੰਮਾਂ ਵਿੱਚ ਸਹਾਇਤਾ ਪਾਉਣ ਲਈ 3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਇਸ ਉਪਰਾਲੇ ਨਾਲ ਸਾਨੂੰ ਅੱਗੇ ਵਧਣ ਲਈ ਹੋਰ ਬਲ ਮਿਲਿਆ ਹੈ ਅਤੇ ਅਸੀਂ ਇਸ ਅਸ਼ੀਸ਼ ਨਾਲ ਹੋਰ ਵੱਧ ਚੜ ਕੇ ਲੋਕਾਂ ਲਈ ਕੰਮ ਕਰਾਂਗੇ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਛੀਨਾ, ਉਪ ਪ੍ਰਧਾਨ ਕੁਲਦੀਪ ਰਾਜ ਸਰੀਨ, ਜਨਰਲ ਸਕੱਤਰ ਕੁਲਵਿੰਦਰ ਸਿੰਘ ਅਰੋੜਾ, ਅੰਮ੍ਰਿਤਸਰ ਕਲੱਬ ਦੇ ਪ੍ਰਧਾਨ ਸ੍ਰੀ ਲਲਿਤ ਮੋਹਨ ਚੰਦੋਕ, ਜਨਰਲ ਸਕੱਤਰ ਸ੍ਰੀ ਅਨਿਲ ਕੁਮਾਰ ਬੌਬੀ ਅਤੇ ਲਮਸਡੇਨ ਕਲੱਬ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰੂਬੀ ਤੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਹਾਜ਼ਰ ਸਨ।