ਸ਼ਹੀਦੀ ਸਭਾ ਦੇ ਮੱਦੇਨਜ਼ਰ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ-

ਖ਼ਬਰ ਸ਼ੇਅਰ ਕਰੋ
048051
Total views : 161389

ਫਤਹਿਗੜ੍ਹ ਸਾਹਿਬ, 22 ਦਸੰਬਰ- ਜਿ਼ਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਹੀਦੀ ਜੋੜ ਮੇਲ 2025 ਦੌਰਾਨ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਹੋਮ ਸਟੇਅ, ਗੈਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿੱਚ ਠਹਿਰਣ ਲਈ ਕਿਰਾਏ ‘ਤੇ ਦੇਣ ਤੋਂ ਪਹਿਲਾਂ ਉਸ ਦੀ ਸੂਚਨਾ ਸਬੰਧਤ ਥਾਣੇ ਵਿੱਚ ਦਰਜ ਕਰਵਾਉਣ ਅਤੇ ਠਹਿਰਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਹਰ ਸਥਿਤੀ ਵਿੱਚ ਹਰ ਸਮੇਂ ਮੁਕੰਮਲ ਰੱਖਿਆ ਜਾਵੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਜੋ ਸ਼ਰਧਾਲੂ ਸ਼ਹੀਦੀ ਜੋੜ ਮੇਲ—2025 ਦੌਰਾਨ ਬਾਹਰੋਂ ਆ ਕੇ ਹੋਮ ਸਟੇਅ, ਗੈਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿੱਚ ਠਹਿਰਦੇ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਹੋਮ ਸਟੇਅ, ਗੈਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿੱਚ ਠਹਿਰਣ ਵਾਲੇ ਵਿਅਕਤੀ ਦਾ ਰਿਕਾਰਡ ਮਾਲਕਾਂ ਵੱਲੋਂ ਨਹੀਂ ਰੱਖਿਆ ਜਾਂਦਾ। ਇਸ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਸ਼ੱਕੀ/ਮਾੜੀ ਕਾਰਵਾਈ ਕਰਨ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ ਜਿਸ ਨਾਲ ਲੋਕਾਂ ਦੀ ਜਾਨ ਮਾਲ ਨੂੰ ਖ਼ਤਰਾ ਹੋ ਸਕਦਾ ਹੈ, ਸਰਕਾਰੀ ਅਤੇ ਪ੍ਰਾਈਵੇਟ ਸੰਪੱਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਅਜਿਹੀਆਂ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਫੌਰੀ ਕਦਮ ਚੁੱਕਣ ਦੀ ਲੋੜ ਹੈ।
ਇਹ ਹੁਕਮ 23 ਦਸੰਬਰ ਤੋਂ 31 ਦਸੰਬਰ ਤੱਕ ਲਾਗੂ ਰਹੇਗਾ