ਮੈਗਾ ਪੀ.ਟੀ.ਐਮ. ਦੌਰਾਨ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲ ਵਿਦਆਰਥੀਆਂ ਦੇ ਮਾਪਿਆਂ ਕੀਤੀ ਸ਼ਮੂਲੀਅਤ-

ਖ਼ਬਰ ਸ਼ੇਅਰ ਕਰੋ
048051
Total views : 161389

ਡੀ.ਈ.ਓ. ਰਜੇਸ਼ ਕੁਮਾਰ ਸ਼ਰਮਾ, ਕੰਵਲਜੀਤ ਸਿੰਘ ਸੰਧੂ ਸਮੇਤ ਹੋਰਨਾਂ ਅਧਿਕਾਰੀਆਂ ਖੜਕਾਇਆ ਵੱਖ ਵੱਖ ਸਕੂਲਾਂ ਦਾ ਕੁੰਡਾ
ਅੰਮ੍ਰਿਤਸਰ, 20 ਦਸੰਬਰ (ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲੀ ਵਿਿਦਆਰਥੀਆਂ ਦੇ ਭਵਿੱਖ ਲਈ ਮਾਪਿਆਂ, ਅਧਿਆਪਕਾਂ ਅਤੇ ਸਰਕਾਰ ਦੇ ਸਾਂਝੇ ਉਪਰਾਲੇ ਤਹਿਤ ਸੁਬੇ ਦੇ ਸਾਰੇ 19100 ਸਰਕਾਰੀ ਸਕੂਲਾਂ ਵਿੱਚ ਚੌਥੀ ਮੈਗਾ ਮਾਪੇ ਅਧਿਆਪਕ ਮਿਲਣੀ ਅਤੇ ਪਹਿਲੀ ਵਿਸੇਸ਼ ਮਾਪੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕਰਦਿਆਂ ਜਿਥੇ ਆਪਣੇ ਬੱਚਿਆਂ ਦੀ ਸਕੂਲੀ ਕਾਰਗੁਜਾਰੀ ਅਤੇ ਉਨ੍ਹਾਂ ਦੇ ਵਿਿਦਅਕ ਪੱਧਰ ਸੰਬੰਧੀ ਜਾਣਕਾਰੀ ਹਾਸਲ ਕੀਤੀ ਉਥੇ ਹੀ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਰਕਸ਼ਾਪ ਰਾਹੀਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਵਿਿਦਆਰਥੀ ਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਵਿਸਥਾਰਿਤ ਜਾਣਕਾਰੀ ਦਿਤੀ ਗਈ।
ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਕਰਵਾਈ ਜਾ ਰਹੀ ਮੈਗਾ ਮਾਪੇ ਅਧਿਆਪਕ ਮਿਲਣੀ ਅਤੁੇ ਮਾਪੇ ਵਰਕਸ਼ਾਪ ਦਾ ਜਾਇਜਾ ਲੈਣ ਲਈ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਤੇ ਸ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸਰਕਾਰੀ ਹਾਈ ਸਕੂਲ ਅਟਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂੂਲ ਕੋਟ ਬਾਬਾ ਦੀਪ ਸਿੰਘ, ਐਸ.ਓ.ਆਈ. ਸਕੂਲ ਛੇਹਰਟਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ਰੀਫਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਤੁੰਗ ਬਾਲਾ, ਸਰਕਾਰੀ ਪ੍ਰਾਇਮਰੀ ਸਕੂਲ ਵਡਾਲੀ ਗੁਰੂ ਅਤੇ ਪੀ.ਐਮ.ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਵਡਾਲੀ ਗੁਰੂ ਵਿਖੇ ਵਿਿਜਟ ਕਰਦੇ ਹੋਏ ਸਕੂਲੀ ਵਿਿਦਆਰਥੀ ਅਤੇ ਉਨ੍ਹਾਂ ਦੇੇ ਮਾਪਿਆਂ ਨੂੰ ਸਕੂਲ ਪ੍ਰਬੰਧਨ ਵਿੱਚ ਭਾਗੀਦਾਰ ਹੋਣ ਦਾ ਸੱਦਾ ਦਿੰਦਿਆਂ ਸਰਕਾਰੀ ਸਕੂਲਾਂ ਦੀ ਤਰੱਕੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿਤਾ। ਇਸ ਸਮੇਂ ਸਿੱਖਿਆ ਅਧਿਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਵਿਿਦਆਰਥੀ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵਿਿਦਆਰਥੀ ਹਿੱਤ ਨੀਤੀਆਂ ਸੰਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਸਿੱਖਣ ਮਿਆਰ ਵਿੱਚ ਹੋਏ ਜਿਕਰਯੋਗ ਵਾਧੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਿਦਆਰਥੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਨਿੱਜੀ ਸਕੂਲਾਂ ਦੇ ਵਿਿਦਆਰਥੀਆਂ ਨੂੰ ਵੱਡੀ ਟੱਕਰ ਦੇ ਰਹੇ ਹਨ ਜਿਸ ਕਾਰਨ ਵੱਡੀ ਗਿਣਤੀ ਵਿੱਚ ਨਿੱਜੀ ਸਕੂਲ ਦਾ ਵਿਿਦਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਿਲਾ ਲੈ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਸ਼੍ਰੀ ਰਜੇਸ਼ ਖੰਨਾ, ਸ਼੍ਰੀਮਤੀ ਇੰਦੂਬਾਲਾ ਮੰਗੋਤਰਾ (ਦੋਵੇਂ ਡਿਪਟੀ ਡੀ.ਈ.ਓ.), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਾਮਰ ਮੰਗਤਰਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਬਲਜੀਤ ਸਿੰਘ ਬੀ.ਈ.ਈ.ਓ., ਹਰਸ਼ ਅਰੋੜਾ ਸਿੱਖਿਆ ਕੋਆਰਡੀਨੇਟਰ ਹਲਕਾ ਪੂਰਬੀ, ਸ਼੍ਰੀ ਰਾਜਨ ਡੀ.ਆਰ.ਸੀ., ਸਕੂਲ ਮੁਖੀ ਅਵਤਾਰ ਸਿੰਘ, ਸਕੂਲ ਮੁਖੀ ਰੋਹਿਤ ਦੇਵ, ਪ੍ਰਿੰਸੀਪਲ ਕੰਵਲਜੀਤ ਕੌਰ ਕਾਹਲੋਂ, ਸੰਦੀਪ ਸਿਆਲ, ਯਾਦਵਿੰਦਰ ਸਿੰਘ, ਸੀ.ਐਚ.ਟੀ. ਪ੍ਰਦੀਪ ਸਿੰਘ ਭਕਨਾ, ਲੈਕਚਰਾਰ ਜਗਦੀਪਕ ਸਿੰਘ, ਰਮਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਵਡਾਲੀ ਗੁਰੂ, ਰਣਜੀਤ ਸਿੰਘ ਰਾਣਾ, ਲੈਕਚਰਾਰਾ ਧੰਨਾ ਸਿੰਘ, ਸ਼੍ਰੀਮਤੂ ਹਰਪ੍ਰੀਤ ਕੌਰ ਸਮੇਤ ਹੋਰ ਸਿੱਖਿਆ ਅਧਿਕਾਰੀ ਹਾਜਰ ਸਨ।
ਤਸਵੀਰ ਕੈਪਸ਼ਨ: ਸਿੱਖਿਆ ਵਿਭਾਗ ਵਲੋਂ ਆਯੋਜਤ ਚੌਥੀ ਮੈਗਾ ਮਾਪੇ ਅੀਧਆਪਕ ਮਿਲਣੀ ਦੌਰਾਨ ਵਿਿਦਆਰਥੂੀਆਂ ਦੇ ਮਾਪਿਆਂ ਨਾਲ ਸ੍ਰੀ ਰਜੇਸ਼ ਕੁਮਾਰ ਸ਼ਰਮਾ ਡੀ.ਈ.ਓ. ਅਤੇ ਹੋਰ।
ਤਸਵੀਰ ਕੈਪਸ਼ਨ: ਸਿੱਖਿਆ ਵਿਭਾਗ ਵਲੋਂ ਆਯੋਜਤ ਚੌਥੀ ਮੈਗਾ ਮਾਪੇ ਅੀਧਆਪਕ ਮਿਲਣੀ ਦੌਰਾਨ ਵਿਿਦਆਰਥੂੀਆਂ ਦੇ ਮਾਪਿਆਂ ਨਾਲ ਸ. ਕੰਵਲਜੀਤ ਸਿੰਘ ਡੀ.ਈ.ਓ. ਅਤੇ ਹੋਰ।