




Total views : 154594







ਅੰਮ੍ਰਿਤਸਰ 17 ਸਤੰਬਰ-(ਡਾ. ਮਨਜੀਤ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਬਲਜਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੈਸਟ ਸਰਵੇਲੈਂਸ ਅਤੇ ਐਡਵਾਈਜਰੀ ਯੂਨਿਟ ਦੀ ਮੀਟਿੰਗ ਹੋਈ।ਜਿਸ ਵਿੱਚ ਖੇਤੀਬਾੜੀ ਨਾਲ ਸੰਬੰਧਤ ਵਿਸ਼ਿਆਂ ਦੇ ਮਾਹਿਰਾਂ ਨੇ ਭਾਗ ਲਿਆ। ਡਾ.ਆਸਥਾ ਸਹਾਇਕ ਪ੍ਰੋਫੈਸਰ ਕੇ.ਵੀ.ਕੇ ਅੰਮ੍ਰਿਤਸਰ ਨੇ ਬਿਮਾਰੀਆਂ ਦੇ ਹਮਲੇ ਬਾਰੇ ਜਾਣਕਾਰੀ ਦਿੱਤੀ ਕਿ ਪਿਛਲੇ ਸਮੇਂ ਵਿੱਚ ਲਗਾਤਾਰ ਸਿੱਲਾ ਮੌਸਮ ਰਹਿਣ ਅਤੇ ਰੂੜੀ ਅਤੇ ਨਾਈਟ੍ਰੋਜਨ ਖਾਦਾਂ ਦੀ ਸਿਫਾਰਸ਼ ਤੋਂ ਵੱਧ ਵਰਤੋਂ ਕਰਕੇ ਝੂਠੀ ਕਾਂਗਿਆਰੀ ਦਾ ਹਮਲਾ ਦੇਖਣ ਨੂੰ ਆਇਆ ਹੈ ਪਰ ਹੁਣ ਜੋ ਫਸਲ ਪੱਕਣ ਤੇ ਆਈ ਹੈ ਉਸ ਫਸਲ ਤੇ ਬੇਲੋੜੀ ਸਪਰੇਅ ਨਾ ਕੀਤੀ ਜਾਵੇ।ਸ੍ਰੀ ਰਮਨ ਕੁਮਾਰ ਵਿਸ਼ਾ ਵਸਤੂ ਮਾਹਿਰ (ਪੀ.ਪੀ), ਅੰਮ੍ਰਿਤਸਰ ਨੇ ਦੱਸਿਆ ਕਿ ਝੋਨੇ/ਬਾਸਮਤੀ ਵਿੱਚ ਤਾਪਮਾਨ ਵਿੱਚ ਵਾਧੇ ਉਪਰੰਤ ਭੂਰੀ ਪਿੱਠ ਵਾਲੇ ਤੇਲੇ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ (5 ਤੇਲੇ ਪ੍ਰਤੀ ਬੂਟਾ) ਹੋਣ ਤੇ 94 ਮਿਲੀ ਟਰਾਈਫਲੂਮੀਜੋਪਾਇਰਮ 10 ਐਸ ਸੀ/80 ਗ੍ਰਾਮ ਡਾਇਨੋਟੈਫੂਰਾਨ 20 ਐਸ ਸੀ/120 ਗ੍ਰਾਮ ਪਾਈਮੈਟਰੋਜਿਨ 50 ਡਬਲਿਯੂ ਜੀ/80 ਮਿਲੀ ਨਿੰਮ ਅਧਾਰਿਤ ਇਕੋਟਿਨ (ਅਜੈਡੀਰੈਕਟਿਨ 5%)ਜਾਂ ਲਿਟਰ ਪੀਏਯੂ ਨਿੰਮ ਦੇ ਘੋਲ ਪ੍ਰਤੀ ਏਕੜ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ।ਬਾਗਬਾਨੀ ਵਿਭਾਗ ਤੋਂ ਜਤਿੰਦਰ ਸਿੰਘ ਸੰਧੂ, ਸਹਾਇਕ ਬਾਗਬਾਨੀ ਅਫਸਰ ਨੇ ਦੱਸਿਆ ਕਿ ਅਮਰੂਦ ਦੀ ਫਸਲ ਤੇ ਫਲ ਦੀ ਮੱਖੀ ਦਾ ਹਮਲਾ ਵੇਖਣ ਵਿੱਚ ਆਵੇ ਤਾਂ ਫਰੂਟ ਫਲਾਈ ਟਰੈਪ ਦੀ ਵਰਤੋਂ ਕੀਤੀ ਜਾਵੇ ਜੋ ਕਿ ਪੀਅਰ ਸਟੇਟ ਵੇਰਕਾ ਬਾਈਪਾਸ ਬਾਗਬਾਨੀ ਵਿਭਾਗ ਦੇ ਦਫਤਰ ਤੋਂ ਲਿਆ ਜਾ ਸਕਦਾ ਹੈ ਤੇ ਡਿੱਗੇ ਹੋਏ ਫਲ ਜਮੀਨ ਵਿੱਚ ਡੂੰਗੇ ਦੱਬ ਦਿੱਤੇ ਜਾਵੇ।ਡਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਖੇਤ ਪੱਧਰ ਤੇ ਸਰਵੇਖਣ ਕਰ ਰਹੀਆਂ ਹਨ ਅਤੇ ਆਰਥਿਕ ਕਗਾਰ ਤੋਂ ਉੱਪਰ ਕਿਸੇ ਵੀ ਕੀੜੇ ਮਕੌੜੇ/ਬਿਮਾਰੀਆਂ ਦਾ ਹਮਲਾ ਵੇਖਣ ਵਿੱਚ ਨਹੀਂ ਆਇਆ।ਕਿਸਾਨ ਵੀਰ ਲਗਾਤਾਰ ਆਪਣੇ ਖੇਤਾਂ ਦਾ ਨਿਰੀਖਣ ਕਰਨ ਤੇ ਸੰਭਾਵਿਤ ਹਮਲੇ ਤੇ ਖੇਤੀਬਾੜੀ ਮਾਹਿਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਬੇਲੋੜੀਆਂ ਸਪਰੇਆਂ ਤੋਂ ਗੁਰੇਜ਼ ਕਰਕੇ ਖੇਤੀ ਖਰਚੇ ਨੂੰ ਘਟਾਇਆ ਜਾਵੇ।ਇਸ ਮੌਕੇ ਸੁਖਚੈਨ ਸਿੰਘ ਵਿਸ਼ਾ ਵਸਤੂ ਮਾਹਿਰ (ਐਗਰਾਨਾਮੀ), ਅੰਮ੍ਰਿਤਸਰ, ਮਨਦੀਪ ਸਿੰਘ, ਸੁਖਮਨਪ੍ਰੀਤ ਕੌਰ, ਅਤੇ ਗਗਨਦੀਪ ਕੌਰ (ਖੇਤੀਬਾੜੀ ਵਿਕਾਸ ਅਫਸਰ,ਅੰਮ੍ਰਿਤਸਰ) ਹਾਜਰ ਸਨ।
==-






