Total views : 131855
ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਵੱਲੋ ਅੰਡਰ ਟਰਾਇਲ ਰੀਵਿਉ ਕਮੇਟੀ ਅਤੇ ਬਾਲ ਨਿਆਂ ਬੋਰਡ ਦੀ ਕੀਤੀ ਮੀਟਿੰਗ
ਨਵਾਂਸ਼ਹਿਰ, 9 ਜਨਵਰੀ– ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ -ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਵੱਲੋ ਅੰਡਰ ਟਰਾਇਲ ਰੀਵਿਉ ਕਮੇਟੀ ਅਤੇ ਬਾਲ ਨਿਆਂ ਬੋਰਡ ਦੀ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਸੀ. ਜੇ. ਐਮ-ਕਮ-ਸਕੱਤਰ ਕਮਲਦੀਪ ਸਿੰਘ ਧਾਲੀਵਾਲ, ਜੱਜ ਬਾਲ ਨਿਆਂ ਬੋਰਡ ਮੈਡਮ ਕੋਂਪਲ ਧੰਜਲ, ਡੀ.ਐਸ.ਪੀ ਲਖਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਕੌਰ ਅਤੇ ਚੇਅਰਮੈਨ ਚਾਈਲਡ ਵੈਲਫੇਅਰ ਕਮੇਟੀ ਮੈਡਮ ਸੋਨੀਆ, ਡੀ.ਸੀ.ਪੀ.ਓ ਮੈਡਮ ਕੰਚਨ ਹਾਜ਼ਰ ਸਨ । ਇਸ ਮੀਟਿੰਗ ਦੌਰਾਨ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ 9 ਮਾਰਚ 2024 ਨੂੰ ਜ਼ਿਲੇ ਵਿੱਚ ਅਦਾਲਤੀ ਤੇ ਪ੍ਰੀ-ਲਿਟੀਗੇਟਿਵ ਪੜਾਅ ਤੇ ਆਏ ਰਾਜੀਨਾਮਾ ਹੋਣ ਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ । ਇਸ ਤੋਂ ਇਲਾਵਾ ਡੀ.ਐਸ.ਪੀ ਨੂੰ ਹਦਾਇਤ ਕੀਤੀ ਗਈ ਕਿ ਉਹ ਪ੍ਰੀ ਅਰੈਸਟ ਸਟੇਜ ਤੇ ਫੜੇ ਗਏ ਵਿਅਕਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦੇ ਬਾਰੇ ਜਾਗਰੂਕਤ ਕਰਵਾਇਆ ਜਾਵੇ । ਇਸ ਤੋ ਇਲਾਵਾ ਆਦਮਪਤਾ ਰਿਪੋਰਟ, ਕੈਂਸਲੇਸ਼ਨ ਕੇਸ ਇਸ ਕੌਮੀ ਲੋਕ ਅਦਾਲਤ ਵਿਚ ਲਗਵਾਉਣ ਬਾਰੇ ਕਿਹਾ ਗਿਆਂ ਅਤੇ ਅਤੇ ਪੈਡਿੰਗ ਟੈਫਿੰਕ ਚਲਾਨ ਲੋਕ ਅਦਾਲਤ ਵਿੱਚ ਭੇਜੇ ਜਾਣ ।
ਇਸ ਤੋ ਇਲਾਵਾ ਉਨ੍ਹਾਂ ਨੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਬਾਰੇ ਆਮ ਪਬਲਿਕ ਨੂੰ ਵੀ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ ।