Total views : 131857
ਚੰਡੀਗੜ੍ਹ, 24 ਜਨਵਰੀ– ਪੰਜਾਬ ਪਬਲਿਕ ਸਰਵਿਸ ਕਮਿਸ਼ਨ (P.P.S.C) ਦੇ ਨਵੇਂ ਚੇਅਰਮੈਨ ਲਾਉਣ ਬਾਰੇ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੀ.ਪੀ.ਐਸ.ਸੀ ਦਾ ਨਵਾਂ ਚੇਅਰਮੈਨ ਆਈ.ਪੀ.ਐਸ ਜਤਿੰਦਰ ਸਿੰਘ ਔਲਖ ਨੂੰ ਲਗਾਇਆ ਜਾ ਰਿਹਾ ਹੈ। ਜਿਨ੍ਹਾਂ ਦੀ ਫਾਈਲ ਗਵਰਨਰ ਪੰਜਾਬ ਨੂੰ ਭੇਜੀ ਗਈ ਹੈ। 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਸ. ਔਲਖ ਪਿਛਲੇ ਸਾਲ ਏ.ਡੀ.ਜੀ.ਪੀ. ਵਜੋਂ ਸੇਵਾਮੁਕਤ ਹੋਏ ਸਨ।
ਦੱਸ ਦਈਏ ਕਿ ਪੀ.ਪੀ.ਐਸ.ਸੀ ‘ਚ ਚੇਅਰਮੈਨ ਦਾ ਅਹੁਦਾ ਪਿਛਲੇ ਸਾਲ ਸਤੰਬਰ ਤੋਂ ਖਾਲੀ ਪਿਆ ਸੀ। ਚੇਅਰਮੈਨ ਦਾ ਅਹੁਦਾ ਖਾਲੀ ਹੋਣ ਕਾਰਨ ਸਰਕਾਰ ਨੂੰ ਨਿਯੁਕਤੀਆਂ ਕਰਨ ‘ਚ ਸਮੱਸਿਆ ਆ ਰਹੀ ਹੈ।