Flash News

ਫੂਡ ਸੇਫਟੀ ਆਨ ਵੀਲਜ ਵੈਨ ਨੂੰ ਐਮ.ਐਲ.ਏ. ਕਸ਼ਮੀਰ ਸਿੰਘ ਸੋਹਲ ਵੱਲੋ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ

ਖ਼ਬਰ ਸ਼ੇਅਰ ਕਰੋ
039321
Total views : 137677

ਤਰਨ ਤਾਰਨ 25 ਜਨਵਰੀ -( ਡਾ. ਦਵਿੰਦਰ ਸਿੰਘ,  ਅਮਰਪਾਲ ਸਿੰਘ ਬੱਬੂ)- ਜਿਲ੍ਹਾ ਤਰਨ ਤਾਰਨ ਨੂੰ ਮਿਲੀ ਫੂਡ ਸੇਫਟੀ ਆਨ ਵੀਲਜ ਵੈਨ ਨੂੰ ਮਾਨਯੋਗ ਐਮ.ਐਲ.ਏ. ਕਸ਼ਮੀਰ ਸਿੰਘ ਸੋਹਲ ਵੱਲੋ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ । ਐਮ.ਐਲ.ਏ ਸਾਹਿਬ ਨੇ ਦੱਸਿਆਂ ਕਿ ਇਹ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣ ਦਾ ਸਰਕਾਰ ਦਾ ਬਹੁਤ ਵਧੀਆਂ ਉਪਰਾਲਾ ਹੈ । ਕਿਉਕਿ ਪੋਸ਼ਟਿਕ ਭੋਜਨ ਹੀ ਬਿਹਤਰ ਜੀਵਨ ਦਾ ਅਧਾਰ ਹੈ । ਉਹਨਾ ਨੇ ਆਪਣੇ ਹੀ ਘਰ ਤੋ ਦੁੱਧ ਦਾ ਸੈਪਲ ਚੈਕ ਕਰਵਾ ਕੇ ਜਨਤਾ ਵਾਸਤੇ ਉਦਾਹਰਣ ਕਾਇਮ ਕੀਤੀ ਅਤੇ ਸਾਰੀ ਜਨਤਾ ਨੂੰ ਅਪੀਲ ਕੀਤੀ ਕਿ ਇਸ ਦਾ ਵੱਧ ਤੋ ਵੱਧ ਫਾਇਦਾ ਉਠਾਇਆ ਜਾ ਸਕੇ ਕੋਈ ਵੀ 50/ਰੂਪੈ ਪਰ ਸੈਪਲ ਦੇ ਵਿੱਚ ਆਪਣੀ ਕੋਈ ਵੀ ਖਾਣ ਪੀਣ ਵਾਲੀ ਚੀਜ ਚੈਕ ਕਰਵਾ ਸਕਦਾ ਹੈ । ਇਸ ਮੋਕੇ ਜਿਲ੍ਹਾ ਸਿਹਤ ਅਫਸਰ—ਕਮ—ਡੇਜੀਗਨੇਟਡ ਅਫਸਰ ਫੂਡ ਸੇਫਟੀ ਡਾ. ਸੁਖਬੀਰ ਕੋਰ ਜੀ ਨੇ ਦੱਸਿਆ ਕਿ ਇਹ ਫੂਡ ਸੇਫਟੀ ਆਨ ਵੀਲਜ ਦੇ ਉਦੇਸ਼ ਹਨ (ਜਾਗਰੂਕਤਾ, ਟੈਸਟਿੰਗ ਅਤੇ ਟ੍ਰੇਨਿੰਗ ) ਹੁਣ ਤੋ ਪਹਿਲਾ ਸਾਨੂੰ ਇਹ ਵੈਨ ਅੰਮ੍ਰਿਤਸਰ ਜਿਲ੍ਹੇ ਵੱਲੋ ਮਹੀਨੇ ਵਿੱਚ ਪੰਜ ਦਿਨ ਵਾਸਤੇ ਭੇਜੀ ਜਾਦੀ ਸੀ ਅਤੇ ਹੁਣ ਜਿਲ੍ਹਾ ਤਰਨ ਤਾਰਨ ਨੂੰ ਸਿਹਤ ਮੰਤਰੀ ਜੀ ਵੱਲੋ ਆਪਣੀ ਫੂਡ ਸੇਫਟੀ ਵੈਨ ਦੇ ਦਿੱਤੀ ਗਈ ਹੈ ਜ਼ੋ ਕਿ ਸਿਹਤਮੰਦ ਪੰਜਾਬ ਵੱਲ ਇੱਕ ਵੱਡਾ ਕਦਮ ਹੈ । ਉਹਨਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਐਮ.ਐਲ.ਏ. ਸਾਹਿਬ ਨੇ ਆਪਣੇ ਘਰੋ ਚੈਕਿੰਗ ਕਰਵਾ ਕੇ ਪਹਿਲ ਕੀਤੀ ਹੈ ਉਸੇ ਨਕਸ਼ੇ ਕਦਮ ਤੇ ਚਲਦੇ ਹੋਏ ਸਬ ਨੂੰ ਇਸ ਉਪਰਲੇ ਦਾ ਵੱਧ ਤੋ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ । ਇਸ ਵੈਨ ਦੇ ਮੱਧਿਅਮ ਨਾਲ ਸਕੂਲਾ ਵਿੱਚ ਵੀ ਬੱਚਿਆਂ ਦੀ ਟ੍ਰੇਨਿੰਗ ਅਤੇ ਜਗਰੂਕਤਾ ਸਹੀ ਭੋਜਨ ਬਹਿਤਰ ਜੀਵਨ ਬਾਰੇ ਕੀਤੀ ਜਾਵੇਗੀ। ਇਸ ਮੋਕੇ ਤੇ ਫੂਡ ਸੇਫਟੀ ਅਫਸਰ ਸਤਨਾਮ ਸਿੰਘ, ਫੈਡ ਸੇਫਟੀ ਅਫਸਰ ਮਿਸ ਰਜਨੀ ਅਤੇ ਲੈਬ ਟੈਕਨੀਸ਼ਅਨ ਚਰਨਜੀਤ ਕੋਰ ਆਦਿ ਹਾਜਰ ਸਨ ਅਤੇ ਉਸ ਸਮੇ ਹਾਜਰ ਆਮ ਜਨਤਾ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।