ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਇਕਾਈ ਜੰਡਿਆਲਾ ਗੁਰੂ ਵਲੋਂ ਨਵਰੀਤ ਸਿੰਘ ਡਿੱਬਡਿੱਬਾ ਅਤੇ ਹੋਰ ਕਿਸਾਨਾਂ ਦੀਆਂ ਦਿੱਲੀ ਅੰਦੋਲਨ ਵਿੱਚ ਸ਼ਹੀਦੀਆਂ ਨੂੰ ਲੈ ਕੇ ਕੈਂਡਲ ਮਾਰਚ

ਖ਼ਬਰ ਸ਼ੇਅਰ ਕਰੋ
039600
Total views : 138174

ਜੰਡਿਆਲਾ ਗੁਰੂ, 26 ਜਨਵਰੀ -(ਸਿਕੰਦਰ ਮਾਨ)-  ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਇਕਾਈ ਜੰਡਿਆਲਾ ਗੁਰੂ ਵਲੋਂ ਨਵਰੀਤ ਸਿੰਘ ਡਿੱਬਡਿੱਬਾ ਅਤੇ ਕਈ ਹੋਰ ਕਿਸਾਨਾਂ ਦੀਆਂ ਦਿੱਲੀ ਅੰਦੋਲਨ ਵਿੱਚ ਸ਼ਹੀਦੀਆਂ ਨੂੰ ਲੈ ਕੇ ਕੈਂਡਲ ਮਾਰਚ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਹੋਰਨਾਂ ਤੋ ਇਲਾਵਾ ਕਿਸਾਨ ਆਗੂ ਜੋਬਨਜੀਤ ਸਿੰਘ, ਦਲਜੀਤ ਸਿੰਘ ਖਾਲਸਾ, ਜਤਿੰਦਰ ਦੇਵ, ਹਰਕੀਰਤ ਸਿੰਘ, ਸੁਖਮਿੰਦਰ ਸਿੰਘ ਝੰਡ, ਜਸਬੀਰ ਸਿੰਘ, ਸਿਮਰਨਜੀਤ ਸਿੰਘ, ਸੋਨੂੰ,ਸਾਬ੍ਹ ਸਿੰਘ ਵਿਕਰਮਜੀਤ ਸਿੰਘ,, ਕੰਵਲਜੀਤ ਕੌਰ ਅਤੇ ਹੋਰ ਬੀਬੀਆਂ ਨੇਂ ਮੋਮਬੱਤੀਆਂ ਜਗਾ ਕੇ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਅਤੇ ਆਉਣ ਵਾਲੇ ਦਿੱਲੀ ਅੰਦੋਲਨ ਵਿੱਚ ਉਹਨਾਂ ਸ਼ਹੀਦਾਂ ਦੇ ਰਸਤੇ ਤੇ ਚੱਲ ਕੇ ਵੱਡੀ ਗਿਣਤੀ ਵਿੱਚ ਹਿੱਸਾ ਬਣਨ ਦਾ ਵਿਸ਼ਵਾਸ ਦਿਵਾਇਆ।