ਦਿੱਲੀ ਅੰਦੋਲਨ 2 ਦੀ ਤਿਆਰੀ ਲਈ ਹੋਈ ਪਿੰਡ ਅਬਦਾਲ ਵਿੱਚ ਇਤਿਹਾਸਿਕ ਕਨਵੈਨਸ਼ਨ

ਖ਼ਬਰ ਸ਼ੇਅਰ ਕਰੋ
035645
Total views : 131913

ਅੰਮ੍ਰਿਤਸਰ,  30 ਜਨਵਰੀ-(ਡਾ. ਮਨਜੀਤ ਸਿੰਘ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਜਿਲ੍ਹੇ ਅੰਮ੍ਰਿਤਸਰ ਵਿੱਚ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਲਗਾਤਾਰ ਮੀਟਿੰਗਾਂ ਅਤੇ ਕਨਵੈਨਸ਼ਨਾਂ ਕਰਕੇ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦੇ ਪਿੰਡ ਅਬਦਾਲ ਵਿੱਚ ਚਾਰ ਜੋਨਾ, ਜੋਨ ਟਾਹਲੀ ਸਾਹਿਬ, ਜੋਨ ਕੱਥੂ ਨੰਗਲ, ਜੋਨ ਬਾਬਾ ਬੁੱਢਾ ਜੀ, ਜੋਨ ਮਜੀਠਾ, ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਹਜ਼ਾਰਾ ਦੀ ਗਿਣਤੀ ਵਿੱਚ ਸੈਂਕੜੇ ਟ੍ਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਪਹੁੰਚੇ ।

ਇਸ ਮੌਕੇ ਬੋਲਦਿਿਆਂ ਕਿਸਾਨ ਆਗੂਆਂ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਓਹਨਾ ਕਿਹਾ ਕਿ ਅੱਜ ਕਿਸਾਨ ਅਤੇ ਮਜ਼ਦੂਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਕਿਉ ਕਿ ਅੱਜ ਸੰਘਰਸ਼ ਓਸ ਮੋੜ ਤੇ ਹੈ ਜ਼ੋ ਇਹਨਾਂ ਦਾ ਭਵਿੱਖ ਤਹਿ ਕਰੇਗਾ। ਓਹਨਾ ਕਿਹਾ ਕਿ ਦਿੱਲੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਵਾ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲਾਗੂ ਕਰਵਾਉਣਾ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣਾ, ਜਮੀਨ ਐਕਵਾਇਰ ਕਰਨ ਸਬੰਧੀ ਕਨੂੰਨ 2013 ਵਾਲੇ ਸਰੂਪ ਵਿੱਚ ਲਾਗੂ ਹੋਵੇ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਕਰਦੇ ਹੋਏ ਦੋਸ਼ੀਆ ਨੂੰ ਸਜ਼ਾ ਕਰਵਾਉਣਾ, ਕਿਸਾਨ ਮਜਦੂਰ ਦੀ ਪੈਨਸ਼ਨ ਸਕੀਮ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਹੋਵੇ, ਆਦਿਵਾਸੀਆਂ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ, ਗੰਨਾ ਉਤਪਾਦਕਾਂ ਦੀਆਂ ਮੰਗਾਂ ਹੱਲ ਕਰਵਾਉਣਾ ਹੈ । ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭਗਵਾਂ, ਕਿਰਪਾਲ ਸਿੰਘ ਕਲੇਰ, ਗੁਰਬਾਜ਼ ਸਿੰਘ ਭੁੱਲਰ, ਮੇਜਰ ਸਿੰਘ ਅਬਦਾਲ, ਟੇਕ ਸਿੰਘ ਝੰਡੇ, ਲਖਬੀਰ ਸਿੰਘ ਕੱਥੂਨੰਗਲ,ਜਗਤਾਰ ਸਿੰਘ ਅਬਦਾਲ, ਗੁਰਦੇਵ ਸਿੰਘ ਮੁਘੋਸੋਹੀ, ਬਲਵਿੰਦਰ ਸਿੰਘ ਕਲੇਰ ਬਾਲਾ ਹਾਜ਼ਿਰ ਰਹੇ।