ਐਮ.ਐਲ.ਏ. ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਰੱਖਿਆ ਲਾਇਬਰੇਰੀ ਦਾ ਨੀਂਹ ਪੱਥਰ

ਖ਼ਬਰ ਸ਼ੇਅਰ ਕਰੋ
035639
Total views : 131896

40 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਵੇਗੀ ਲਾਇਬ੍ਰੇਰੀ

ਫ਼ਰੀਦਕੋਟ 30 ਜਨਵਰੀ – ਐਮ.ਐਲ.ਏ. ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵਲੋਂ ਅੱਜ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਉਸਾਰੀ ਜਾ ਰਹੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਇਸ ਲਾਇਬ੍ਰਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਤਾਬਾਂ ਦੇ ਨਾਲ ਹੀ ਗਿਆਨ ਦੇ ਸਮੁੰਦਰ ਵਿੱਚ ਗੋਤੇ ਲਗਾਏ ਜਾ ਸਕਦੇ ਹਨ ਅਤੇ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਬਦਲਾਉ ਅਤੇ ਮੁਕਾਬਲੇ ਦੇ ਯੁੱਗ ਵਿੱਚ ਗਿਆਨ ਵਿੱਚ ਵਾਧਾ ਕਰਨ ਲਈ ਨਵੀਂਆਂ ਨਵੀਆਂ ਕਿਤਾਬਾਂ ਪੜਨ੍ਹਾ ਜ਼ਰੂਰੀ ਹੈ। ਇਸ ਲਈ ਪੂਰੇ ਸੂਬੇ ਵਿੱਚ ਹੀ ਪੰਜਾਬ ਸਰਕਾਰ ਵਲੋਂ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਲਈ ਕਿਤਾਬਾਂ ਨਾਲ ਜੁੜਨਾ ਜ਼ਰੂਰੀ ਹੈ ਜੋ ਕਿ ਮਨੁੱਖ ਵਿੱਚ ਸਵੈ ਭਰੋਸਾ ਅਤੇ ਦ੍ਰਿੜਤਾ ਵਰਗੇ ਗੁਣ ਭਰਦੀਆਂ ਹਨ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਪ੍ਰਿੰਸੀਪਲ ਸ੍ਰੀ ਜਗਦੀਸ਼ ਸਿੰਘ, ਸ੍ਰੀ ਨਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ, ਸ.ਬਲਦੇਵ ਸਿੰਘ,ਜੇ.ਈ, ਸ੍ਰੀ ਰਾਕੇਸ਼ ਕੁਮਾਰ ਜੇ.ਏ, ਸ.ਪਰਮਿੰਦਰ ਸਿੰਘ, ਸ. ਤਜਿੰਦਰ ਸਿੰਘ ਢੀਂਡਸਾ, ਸ. ਰਣਜੀਤ ਸਿੰਘ ਬਾਜਵਾ, ਸ. ਸੰਦੀਪ ਸਿੰਘ, ਪ੍ਰੋ. ਰਾਜੇਸ਼ ਮੋਹਨ, ਡਾ. ਮੰਜੂ ਕਪੂਰ, ਜਸਬੀਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।