Total views : 131856
ਤਰਨ ਤਾਰਨ 30 ਜਨਵਰੀ -(ਡਾ. ਦਵਿੰਦਰ ਸਿੰਘ)- ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬਚ ਸਕਦਾ ਹੈ। ਇਸ ਆਸ਼ੇ ਨੂੰ ਪੂਰਾ ਕਰਨ ਹਿਤ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੀ ਪ੍ਰਧਾਨਗੀ ਹੇਠ (ਨੈਸ਼ਨਲ ਐਂਟੀ ਲੈਪਰੋਸੀ ਡੇ) ਦੇ ਸਬੰਧ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ।
ਇਸ ਅਵਸਰ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਨੇ ਕਿਹਾ ਕਿ ਕੁਸ਼ਟ ਰੋਗ ਜੋ ਕਿ ਇਲਾਜ ਯੋਗ ਹੈ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਬਿਮਾਰੀ ਦਾ ਜਿੰਨੀ ਜਲਦੀ ਸੰਭਵ ਹੋ ਸਕੇ ਪਤਾ ਲਗ ਜਾਵੇ ਤਾ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬਚ ਸਕਦਾ ਹੈ। ਸਾਨੂੰ ਸਾਰਿਆ ਨੂੰ ਚਾਹੀਦਾ ਹੈ ਜੇਕਰ ਸਾਨੂੰ ਕੁਸਟ ਰੋਗ ਦੇ ਲਛਣਾ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਊੰਦਾ ਹੈ ਤਾ ਉਸਨੂੰ ਅਸੀ ਨਜਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰਾਗੇ ਅਤੇ ਕੁਸ਼ਟ ਰੋਗੀ ਦੇ ਨਾਲ ਹੋਣ ਵਾਲੇ ਸਮਾਜਿਕ ਭੇਦ ਭਾਵ ਨੂੰ ਵੀ ਰੋਕਣ ਦੀ ਵੀ ਪੂਰੀ ਕੋਸ਼ਿਸ਼ ਕਰਾਗੇ । ਡਾ ਸਿਮਰਨ ਨੇ ਇਸ ਮੋਕੇ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਮਿਤੀ 30 ਜਨਵਰੀ ਤੋ 13 ਫਰਵਰੀ ਤੱਕ ਕੁਸ਼ਟ ਰੋਗ ਸਬੰਧੀ ਸ਼ਪਰਸ਼ ਜਾਰਗਰੂਕਤਾ ਮੁਹਿਮ ਤਹਿਤ ਪੰਦਰਵਾੜਾ ਚਲਾਇਆ ਜਾ ਰਿਹਾ ਹੈ।ਜਿਸ ਤਹਿਤ ਤਰਨ ਤਾਰਨ ਜਿਲੇ੍ਹ ਵਿਚ ਸਾਰੇ ਬਲਾਕਾ ਵਿਚ ਅਤੇ ਸ਼ਹਿਰੀ ਖੇਤਰ ਵਿਚ ਵੱਖ ਵੱਖ ਥਾਵਾ ਤੇ ਕੁਸ਼ਟ ਵਿਰੋਧੀ ਰੈਲੀਆਂ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ ਅਮਨਦੀਪ ਲੈਪਰਸੀ ਅਫਸਰ ਨੇ ਕਿਹਾ ਕਿ ਇਸ ਪੰਦਰਵਾੜੇ ਵਿੱਚ ਪਿੰਡਾ ਵਿੱਚ ਇਕਠ ਕਰਕੇ ਕੁਸ਼ਟ ਰੋਗ ਦੀ ਜਾਚ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ,ਅਤੇ ਵੱਖ ਵੱਖ ਗਤੀਵਿਧਿਆਂ ਦੋਰਾਨ ਸਹੁੰ ਚੁਕ ਕੁਸ਼ਟ ਰੋਗਿਆਂ ਨਾਲ ਭੇਦਭਾਵ ਨਾ ਕਰਨ ਲਈ ਪ੍ਰਣ ਲਏ ਜਾਣਗੇ।
ਇਸ ਮੋਕੇ ਤੇ ਜਿਲਾਂ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੋਰ, ਡਾ ਆਸ਼ੀਸ਼ ਗੁਪਤਾ, ਡਾ ਦੇਵੀ ਬਾਲਾ, ਡਾ ਸੁਖਬੀਰ ਕੋਰ, ਡਾ ਕੰਵਲਜੀਤ, ਮਨਿੰਦਰਪ੍ਰੀਤ ਅਤੇ ਦਫਤਰ ਦਾ ਹੋਰ ਸਟਾਫ ਮੋਜੂਦ ਸੀ।