ਲਵਪ੍ਰੀਤ ਸਿੰਘ ਥਿੰਦ ਭਾਜਪਾ ਜ਼ਿਲ੍ਹਾ ਐਜੂਕੇਸ਼ਨ ਸੈੱਲ ਬਠਿੰਡਾ ਦੇ ਕਨਵੀਨਰ ਨਿਯੁਕਤ

ਖ਼ਬਰ ਸ਼ੇਅਰ ਕਰੋ
048054
Total views : 161406

ਬਠਿੰਡਾ, 31 ਜਨਵਰੀ– ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਪ੍ਰਧਾਨ ਬਾਊ ਸਰੂਪ ਚੰਦ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਵੱਲੋਂ ਲਵਪ੍ਰੀਤ ਸਿੰਘ ਥਿੰਦ ਨੂੰ ਭਾਜਪਾ ਜ਼ਿਲ੍ਹਾ ਐਜੂਕੇਸ਼ਨ ਸੈੱਲ ਬਠਿੰਡਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ।
ਸੈੱਲ ਵਿੱਚ ਸ਼੍ਰੀਮਤੀ ਯਾਮਿਨੀ ਦੱਤ ਅਤੇ ਰਾਹੁਲ ਮਹਿਤਾ ਨੂੰ ਐਜੂਕੇਸ਼ਨ ਸੈੱਲ ਦਾ ਜ਼ਿਲ੍ਹਾ ਸਹਿ-ਕੰਨਵੀਨਰ ਅਤੇ ਰਜਿੰਦਰ ਬਾਂਸਲ, ਸ਼ਾਲੂ ਗੁਪਤਾ, ਸਾਹਿਲ ਉਬਰਾਏ, ਹਰਸਿਮਰਨ ਦੀਪ ਸਿੰਘ, ਉਮੇਸ਼ ਦੱਤ, ਰਜਤ ਗੋਇਲ ਅਤੇ ਇਕਬਾਲ ਸਿੰਘ ਨੂੰ ਐਜੂਕੇਸ਼ਨ ਸੈਲ ਦੇ ਮੈਂਬਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸਮੂਹ ਅਹੁਦੇਦਾਰਾਂ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੀ, ਜ਼ਿਲ੍ਹਾ ਬਠਿੰਡਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ, ਮੀਤ ਪ੍ਰਧਾਨ ਭਾਜਪਾ ਜਿਲ੍ਹਾ ਬਠਿੰਡਾ ਵਰਿੰਦਰ ਸ਼ਰਮਾ, ਭਾਜਪਾ ਹਾਈਕਮਾਂਡ ਅਤੇ ਆਨੰਦ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਭਾਜਪਾ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਨਗੇ ਅਤੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।