Total views : 131859
ਜੰਡਿਆਲਾ ਗੁਰੂ, 05 ਫਰਵਰੀ- ( ਸਿਕੰਦਰ ਮਾਨ)- ਹੁਣ ਚੋਰਾਂ ਨੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜ਼ਾ ਮਿਸਾਲ ਅੱਜ ਸਵੇਰੇ ਕਰੀਬ 9.30 ਵਜੇ ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਜੰਡਿਆਲਾ ਗੁਰੂ ਵਿਖੇ ਵਾਪਰੀ ਘਟਨਾ ਤੋ ਮਿਲਦੀ ਹੈ। ਜਿੱਥੇ ਸੁਰਿੰਦਰ ਕੁਮਾਰ ਨਾਮੀ ਵਿਅਕਤੀ ਮੱਥਾ ਟੇਕਣ ਆਇਆ ਸੀ ਅਤੇ ਜਦੋਂ ਉਹ ਮੱਥਾ ਟੇਕਣ ਉਪਰੰਤ ਵਾਪਸ ਪਰਤਿਆ ਤਾਂ ਹੋਰ ਇਕ ਨੌਜਵਾਨ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੀ ਐਕਟਿਵਾ ਦੀ ਚਾਬੀ ਲਗਾ ਕੇ ਜਦੋਂ ਉਸਨੇ ਪੁੱਛਿਆ ਕਿ ਉਹ ਆਪਣੀ ਐਕਟਿਵਾ ਨੂੰ ਕਿਉਂ ਛੇੜ ਰਿਹਾ ਹੈ ਤਾਂ ਉਸਨੇ ਕਿਹਾ ਕਿ ਮੁਆਫ ਕਰਨਾ, ਗਲਤੀ ਹੋ ਗਈ ਹੈ। ਉਦੋਂ ਹੀ ਉਸਨੇ ਉਥੇ ਮੌਜੂਦ ਸੇਵਾਦਾਰ ਨੂੰ ਸੂਚਿਤ ਕੀਤਾ, ਜਦੋਂ ਉਸਨੇ ਉਸਨੂੰ ਪੁੱਛਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਜਿਸ ਨੂੰ ਕਾਬੂ ਕਰਕੇ ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਹਵਾਲੇ ਕਰ ਦਿੱਤਾ। ਜੰਡਿਆਲਾ ਗੁਰੂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।