Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਲਈ 10 ਫਰਵਰੀ (ਅੱਜ) ਤੋਂ ਬਦਲਵਾਂ ਰੂਟ

ਖ਼ਬਰ ਸ਼ੇਅਰ ਕਰੋ
043982
Total views : 148982

ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਲਈ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ – ਡਿਪਟੀ ਕਮਿਸ਼ਨਰ

ਪਟਿਆਲਾ, 10 ਫਰਵਰੀ – ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ (ਨਾਨ ਪੁਲਿਟੀਕਲ)ਪੰਜਾਬ ਵੱਲੋਂ ਮਿਤੀ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ (ਅੱਜ) ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ। ਅੰਬਾਲਾ ਦੇ ਐਸ.ਐਸ.ਪੀ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਬਾਲਾ ਪੁਲਿਸ ਵਲੋਂ ਅੰਬਾਲਾ-ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ।
ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ- ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸ਼ਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਮਿਤੀ 10 ਫਰਵਰੀ ਤੋਂ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸ਼ੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।