ਕਿਸਾਨ ਆਗੂਆਂ ਦੇ ਫੇਸਬੁੱਕ ਪੇਜ ਵੀ ਬੰਦ ਕੀਤੇ – ਸਰਵਣ ਸਿੰਘ ਪੰਧੇਰ

ਖ਼ਬਰ ਸ਼ੇਅਰ ਕਰੋ
052395
Total views : 169515

ਅੰਮ੍ਰਿਤਸਰ, 15 ਫਰਵਰੀ ( ਡਾ. ਮਨਜੀਤ ਸਿੰਘ, ਸਿਕੰਦਰ ਮਾਨ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਅੰਦੋਲਨ ਦੇ ਚੱਲਦਿਆ ਅੱਜ ਕੇਂਦਰ ਦੇ ਮੰਤਰੀਆਂ ਨਾਲ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦੇ ਫੇਸਬੁੱਕ ਪੇਜ ਬੰਦ ਵੀ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਟਵੀਟਰ ਅਕਾਊਂਟ ਬੰਦ ਕਰ ਦਿੱਤੇ ਗਏ ਸਨ।