Total views : 131856
ਜੰਡਿਆਲਾ ਗੁਰੂ, 22 ਫਰਵਰੀ-(ਸਿਕੰਦਰ ਮਾਨ)- ਚੜ੍ਹਦੀਕਲਾ ਸਪੋਰਟਸ ਕਲੱਬ ਜੰਡਿਆਲਾ ਗੁਰੂ ਵੱਲੋਂ ਅੱਜ ਅੱਠਵੇਂ ਸਲਾਨਾ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ। ਗਰਾਊਂਡ ਵਿੱਚ ਅਰਦਾਸ ਕਰਨ ਉਪਰੰਤ ਅਸਮਾਨ ਵਿੱਚ ਗੁਬਾਰੇ ਛੱਡ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ।
ਕਲੱਬ ਮੈਂਬਰਾਂ ਦੇ ਦੱਸਣ ਅਨੁਸਾਰ ਇਸ ਚਾਰ ਰੋਜ਼ਾ ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 25 ਫਰਵਰੀ ਦਿਨ ਐਤਵਾਰ ਨੂੰ ਕਰਾਇਆ ਜਾਵੇਗਾ। ਜਿਸ ਵਿੱਚ ਜਿੱਤਣ ਵਾਲ਼ੀ ਟੀਮ ਨੂੰ 35000 ਰੁਪਏ ਅਤੇ ਸੈਕਿੰਡ ਰਨਰ ਅੱਪ ਟੀਮ ਨੂੰ 25000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਹੋਣਗੇ। ਟੂਰਨਾਮੈਂਟ ਦਾ ਮੁੱਖ ਮਨੋਰਥ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਜੰਡਿਆਲਾ ਗੁਰੂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸੰਤ ਸਰੂਪ ਸਿੰਘ, ਮਨਦੀਪ ਸਿੰਘ ਢੋਟ, ਅਮਰ ਸਿੰਘ, ਗੁਰਨਾਮ ਸਿੰਘ, ਜਰਮਨਜੀਤ ਸਿੰਘ, ਕੁਲਵਿੰਦਰ ਜੀਤ ਸਿੰਘ ਬੱਬੂ, ਅਜ਼ਾਦ ਸਿੰਘ ਵਿਰਕ, ਸ਼ਮਸ਼ੇਰ ਸਿੰਘ ਵਿਰਕ, ਸੁਖਰਾਜ ਸਿੰਘ ਵਿਰਕ, ਨਰਿੰਦਰ ਸਿੰਘ ਨਿੰਦਾ, ਅਮਨ ਕੰਗ, ਜਤਿੰਦਰ ਸਿੰਘ ਸੋਨੂੰ, ਸੰਦੀਪ ਸਿੰਘ ਸੰਨੀ, ਰਾਜਬੀਰ ਸਿੰਘ, ਸਾਵਲ਼, ਸਾਹਿਲ, ਸਰਦਾਰੀ, ਰੋਬਿਨ, ਮੰਨੂੰ, ਸ਼ਾਲੂ, ਸਿਮਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ।