ਕਾਂਗਰਸ ਪਾਰਟੀ ਆਪਣੇ ਅੰਨਦਾਤਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ – ਅਮਰਿੰਦਰ ਸਿੰਘ ਰਾਜਾਵੜਿੰਗ

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰੂ, 28 ਫਰਵਰੀ-( ਸਿਕੰਦਰ ਮਾਨ )- ਪੰਜਾਬ ਪ੍ਰਦੇਸ਼ ਕਾਂਗਰਸ ਵੱਲੋੰ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਤੇ ਗਏ ਟਰੈਕਟਰ ਮਾਰਚ ਦੇ ਸੱਦੇ ਤਹਿਤ ਅੱਜ ਜੰਡਿਆਲਾ ਗੁਰੂ ਵਿਖੇ ਵੀ ਜੰਡਿਆਲਾ ਗੁਰੂ ਹਲਕੇ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੰਘਰਸ਼ ਕਰਨਾਂ ਸਾਡਾ ਹੱਕ ਹੈ ਤੇ ਇਹ ਸੰਘਰਸ਼ ਸਾਡੀ ਹੋਂਦ ਦੀ ਲੜਾਈ ਹੈ। ਕਾਂਗਰਸ ਪਾਰਟੀ ਇਸ ਲੜਾਈ ਵਿੱਚ ਆਪਣੇ ਕਿਸਾਨਾਂ ਨਾਲ ਡਟ ਕੇ ਖੜੀ ਹੈ ਤੇ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਿਆਰ ਹੈ।
ਉਨਾਂ ਟਰੈਕਟਰ ਮਾਰਚ ਵਿੱਚ ਭਾਰੀ ਗਿਣਤੀ ‘ਚ ਪਹੁੰਚੇ ਕਾਂਗਰਸੀ ਵਰਕਰਾਂ ਨੂੰ ਡਟ ਕੇ ਕਿਸਾਨ ਭਰਾਵਾਂ ਦੀ ਮਦਦ ਕਰਨ ਬਾਰੇ ਹਦਾਇਤ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਅੰਨਦਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਰ ਵਾਰ ਕਿਸਾਨਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਵੀ ਝੂਠ ਬੋਲਿਆ ਗਿਆ, ਜਿਸ ਕਾਰਨ ਹੁਣ ਦੁਬਾਰਾ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

ਉਨਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਤੇ ਅੱਤਿਆਚਾਰਾਂ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਰਾਜ ਕਰ ਰਹੀ ਪੰਜਾਬ ਸਰਕਾਰ ਵੀ ਕੋਈ ਘੱਟ ਦੋਸ਼ੀ ਨਹੀਂ ਹੈ।

ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਸੁਰਿੰਦਰ ਸਿੰਘ ਰੰਧਾਵਾ, ਮਲਕੀਤ ਸਿੰਘ ਸਰਜਾ ਜਿਲਾ ਮੀਤ ਪ੍ਰਧਾਨ, ਮਨਿੰਦਰ ਸਿੰਘ ਸਰਜਾ ਸਾਬਕਾ ਪ੍ਰਧਾਨ ਆੜਤੀ ਐਸੋ:, ਹਰਜੀਤ ਸਿੰਘ ਸਾਬਕਾ ਚੇਅਰਮੈਨ, ਅਵਤਾਰ ਸਿੰਘ ਟੱਕਰ ਜਿਲਾ ਮੀਤ ਪ੍ਰਧਾਨ, ਜਸਵਿੰਦਰ ਸਿੰਘ ਝੰਡ ਬਲਾਕ ਪ੍ਰਧਾਨ, ਕੁਲਦੀਪ ਸਿੰਘ ਬਾਠ ਜਿਲਾ ਮੀਤ ਪ੍ਰਧਾਨ, ਜੋਗਾ ਸਿੰਘ ਅਮਰਕੋਟ, ਜਗਜੀਤ ਸਿੰਘ ਜੋਗੀ, ਸੁਰਿੰਦਰ ਸਿੰਘ ਸ਼ਾਹ ਮੱਲੀ, ਪਲਵਿੰਦਰ ਸਿੰਘ ਖੁਜਾਲਾ ਬਲਾਕ ਪ੍ਰਧਾਨ ਤਰਸਿੱਕਾ, ਦਿਲਬਾਗ ਸਿੰਘ ਨੰਗਲ ਗੁਰੂ, ਰਾਜਵਿੰਦਰ ਸਿੰਘ ਰਾਜੂ ਬੰਡਾਲਾ, ਰਣਜੀਤ ਸਿੰਘ ਬੰਡਾਲਾ, ਦਿਲਬਾਗ ਸਿੰਘ ਵਡਾਲਾ ਜੌਹਲ, ਹਰਜੀਤ ਸਿੰਘ ਅੱਡਾ ਬੰਡਾਲਾ, ਜਗਤਾਰ ਸਿੰਘ ਜਾਣੀਆਂ, ਹਰਜਿੰਦਰ ਸਿੰਘ ਜੈਲਦਾਰ, ਪਰਮਜੀਤ ਸਿੰਘ ਨੰਗਲ ਗੁਰੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।