ਮਹਾਂਸ਼ਿਵਰਾਤਰੀ ਮੌਕੇ ਜੰਡਿਆਲਾ ਗੁਰੂ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ-

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰੂ, 08 ਮਾਰਚ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਵਿਖੇ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਇਹ ਸ਼ੋਭਾ ਯਾਤਰਾ ਸ੍ਰੀ ਰਘੂਨਾਥ ਡਾਲੀਆਣਾ ਮੰਦਰ ਤੋਂ ਸ਼ੁਰੂ ਹੋ ਕੇ ਵਾਲਮੀਕੀ ਚੌਕ, ਦਰਸ਼ਨੀ ਬਾਜ਼ਾਰ, ਛੋਟਾ ਬਾਜ਼ਾਰ, ਚੌੜਾ ਬਾਜ਼ਾਰ, ਕਸ਼ਮੀਰੀ ਬਾਜ਼ਾਰ, ਠਠਿਆਰਾਂ ਬਾਜ਼ਾਰ, ਬਾਜ਼ਾਰ ਮਸੂਲੀਆਂ ਆਦਿ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਰਘੂਨਾਥ ਡਾਲੀਆਣਾ ਮੰਦਰ ਵਿਖੇ ਸਮਾਪਤ ਹੋਇਆ। ਸ਼ੋਭਾ ਯਾਤਰਾ ਦਾ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੰਗਰ ਵੀ ਲਾਾ ਗਏ।

ਇਸ ਮੌਕੇ ਮੋਨੂੰ ਸ਼ਰਮਾ, ਰੌਕੀ ਜੈਨ, ਪ੍ਰਿੰਸ ਅਨੇਜਾ, ਮੁਨੀਸ਼ ਜੈਨ, ਮਦਨ ਮੋਹਨ ਮਹਿਤਾ, ਨਿਸ਼ਾਂਤ ਅਰੋੜਾ, ਵਿਸ਼ਾਲ ਠੇਕੇਦਾਰ, ਅੰਸ਼ੁਲ ਜੈਨ, ਦਿਨੇਸ਼ ਜੋਸ਼ੀ, ਸੋਨੂੰ, ਅਮਿਤ ਅਰੋੜਾ, ਸੁਮਿਤ ਜੈਨ, ਅਨੀਸ਼ ਆਦਿ ਹਾਜ਼ਰ ਸਨ।

—-