




Total views : 160051






Total views : 160051ਅੰਮ੍ਰਿਤਸਰ, 30 ਅਕਤੂਬਰ- ਮਿਸ਼ਨ ਚੜ੍ਹਦੀ ਕਲਾ ਮੁਹਿੰਮ ਤਹਿਤ ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ ਸਿੰਘ ਕਬੀਰ ਪਾਰਕ ਨੇ ਦਿੱਤਾ 4 ਲੱਖ ਦਾ ਯੋਗਦਾਨਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਚਲਾਏ ਜਾ ਰਹੇ ਮਿਸ਼ਨ ਚੜ੍ਹਦੀ ਕਲਾ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਮੁਹਿੰਮ ਵਿੱਚ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਲੋਕ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾ ਸਕੇ।
ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਏ ਜਾ ਰਹੇ ਸਾਂਝਾ ਉਪਰਾਲਾ ਮਿਸ਼ਨ ਤਹਿਤ ਅੱਜ ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ ਸਿੰਘ ਕਬੀਰ ਪਾਰਕ ਨੇ 4 ਲੱਖ ਦਾ ਯੋਗਦਾਨ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੂੰ ਰੈਡ ਕਰਾਸ ਅੰਮ੍ਰਿਤਸਰ ਦੇ ਨਾਮ ਉੱਤੇ ਚੈਕ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਕਿਰਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਹੜ੍ਹ ਪੀੜ੍ਹਤ ਇਲਾਕੇ ਵਿੱਚ ਸਹਾਇਤਾ ਲਈ ਗੁਰਦੁਆਰਾ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਇਹ ਮਾਇਆ ਅੱਜ ਰੈੱਡ ਕਰਾਸ ਨੂੰ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਰੈੱਡ ਕਰਾਸ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ। ਇਸ ਮੌਕੇ ਉਨਾਂ ਨਾਲ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਗਿੱਲ ਤੇ ਵਸ਼ਪਾਲ ਸਿੰਘ, ਮੀਤ ਪ੍ਰਧਾਨ ਧੰਨਜੀਤ ਸਿੰਘ ਰਾਜਾਜੰਗ, ਪ੍ਰਚਾਰ ਸਕੱਤਰ ਰਣਜੋਧ ਸਿੰਘ, ਸਾਬਕਾ ਜਨਰਲ ਸਕੱਤਰ ਜੁਗਿੰਦਰ ਸਿੰਘ ਹਾਜ਼ਰ ਸਨ। ਰੈੱਡ ਕਰਾਸ ਦੇ ਸੈਕਟਰੀ ਸ੍ਰੀ ਸੈਮਸਨ ਮਸੀਹ ਨੇ ਗੁਰਦੁਆਰਾ ਪ੍ਰਬੰਧਕਾਂ ਦਾ ਇਸ ਸਹਾਇਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਰੈੱਡ ਕਰਾਸ ਨੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ ਅਤੇ ਅਸੀਂ ਹੜ੍ਹ ਪੀੜ੍ਹਤਾਂ ਤੋਂ ਇਲਾਵਾ ਵੀ ਸੁਸਾਇਟੀ ਦੇ ਲੋੜਵੰਦ ਵਰਗਾਂ ਲਈ ਨਿਰੰਤਰ ਕੰਮ ਅਜਿਹੇ ਦਾਨੀ ਪੁਰਸ਼ਾਂ ਅਤੇ ਸੰਸਥਾਵਾਂ ਦੀ ਸਹਾਇਤਾ ਨਾਲ ਕਰਦੇ ਰਹਿੰਦੇ ਹਾਂ।
ਕੈਪਸ਼ਨ : ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ ਸਿੰਘ ਕਬੀਰ ਪਾਰਕ ਦੇ ਪ੍ਰਬੰਧਕ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੂੰ ਚੈਕ ਸੌਂਪਦੇ ਹੋਏ।
==–







